Quick Links

  News & Updates
ਸਰਕਾਰੀ ਸੂਰ ਫਾਰਮ ਮੱਲਵਾਲ, ਫਿਰੋਜਪੁਰ

       ਇਹ ਸੂਰ ਫਾਰਮ ਫਿਰੋਜਪੁਰ ਸਹਿਰ ਅਤੇ ਕੈਂਟ ਤੋ 5 ਕਿਲੋਮੀਟਰ ਦੂਰੀ ਤੇ ਫਿਰੋਜਪੁਰ ਮੋਗਾ ਰੋੜ ਤੇ ਸਥਿਤ ਹੈ। ਇਸ ਫਾਰਮ ਦਾ ਕੁੱਲ ਰਕਬਾ 4 ਏਕੜ ਹੈ ਇਸ ਵਿੱਚੋ ਇਕ ਏਕੜ ਵਿਚ ਪਾਲਤੂ ਸੂਰਾਂ ਲਈ ਹਰੇ ਚਾਰੇ ਦੀ ਬਿਜਾਈ ਕੀਤੀ ਜਾਦੀ ਹੈ।
       ਇਸ ਫਾਰਮ ਵਿੱਚ 100 ਪੈਦਾਵਾਰੀ ਸੂਰੀਆਂ ਸਭੰਲਣ ਦੀ ਸਮਰੱਥਾ ਹੈ।ਫਾਰਮ ਵਿੱਚ ਚਾਰ ਵੱਖਰੇ ਵੱਖਰੇ ਸੈਡ ਬਣੇ ਹੋਏ ਹਨ ਜਿਨ੍ਹਾ ਵਿੱਚ ਗਰਭਧਾਰਨ ਯੋਗ ਸੂਰੀਆਂ, ਸੁਆ ਲੈਣ ਵਾਲੀਆ ਸੂਰੀਆਂ, ਬੱਚੇ ਅਤੇ ਪੈਦਾਵਾਰੀ ਸੂਰ ਰੱਖੇ ਹੋਏ ਹਨ। ਇਸ ਤੋ ਇਲਾਵਾ ਕਾਮਿਆਂ ਲਈ ਰਹਾਇਸ਼ , ਫੀਡ ਸਟੋਰ ਅਤੇ ਦਫਤਰ ਦੀ ਸਹੂਲਤ ਵੀ ਹੈ। ਸਾਰੇ ਫਾਰਮ ਦੀ ਰੱਖਿਆ ਲਈ ਪੱਕੀ ਚਾਰਦੁਆਰੀ ਕੀਤੀ ਗਈ ਹੈ। ਫਾਰਮ ਵਿੱਚ ਦਾਖਲ ਹੋਣ ਅਤੇ ਬਾਹਰ ਜਾਣ ਲਈ, ਆਉਣ ਜਾਣ ਵਾਲਿਆ ਦੀ ਸੋਖ ਅਤੇ ਪ੍ਰਬੰਧਾ ਦੀ ਸਫਲਤਾ ਲਈ ਇਕ ਹੀ ਗੇਟ ਰੱਖਿਆ ਗਿਆ ਹੈ।
ਫਾਰਮ ਵਿੱਚ ਵਰਤਮਾਨ ਸਮੇਂ 50 ਪ੍ਰਜਨਣਯੋਗ ਸੂਰੀਆਂ,6 ਨਸਲੀ ਸੂਰ ਅਤੇ 102 ਦੁੱਧ ਚੁੰਘਦੇ ਬੱਚੇ ਹਨ। ਪੰਜਾਬ ਵਿੱਚ ਪੈਦਾਵਾਰੀ ਸੂਰਾਂ ਦੀ ਮੰਗ ਵੱਧਦੀ ਹੈ ਤਾ ਫਾਰਮ ਨੂੰ ਪੂਰੀ ਸਮਰੱਥਾ ਤੇ ਚਲਾਇਆ ਜਾ ਸਕਦਾ ਹੈ।

ਸਾਲ 2017-18 ਸ਼ੈਸਨ ਦੋਰਾਨ ਪੰਜਾਬ ਵਿੱਚ ਨਵੇਂ ਸੂਰ ਫਾਰਮ ਸ਼ੁਰੂ ਕਰਨ ਵਾਲੇ ਕਿਸਾਨਾ ਨੂੰ 498 ਪੈਦਾਵਾਰੀ ਬੱਚੇ ਸਰਕਾਰੀ ਵੱਲੋ ਨਿਰਧਾਰਤ ਸਬਸਿਡੀ ਤੇ ਉਪਲਬਧ ਕਰਵਾਏ ਗਏ। ਇਸ ਫਾਰਮ ਵੱਲੋ 415 ਸੂਰ ਪਾਲਕਾਂ ਨੂੰ ਇਸ ਕਾਰੋਬਾਰ ਨੂੰ ਲਾਹੇਵੰਦ ਬਣਾਉਣ ਲਈ ਵੱਖ ਵੱਖ ਨਵੀਆਂ ਤਕਨੀਕਾਂ ਤੋ ਮਾਹਿਰਾਂ ਰਾਹੀ ਜਾਣੂ ਕਰਵਾਇਆ ਗਿਆ ਉਮੀਦ ਹੈ ਕਿ 2018-19 ਦੇ ਸੈ਼ਸਨ ਦੋਰਾਨ ਇਸ ਫਾਰਮ ਤੋ 650 ਪੈਦਾਵਾਰੀ ਸੂਰ ਕਿਸ਼ਾਨਾ ਨੂੰ ਮੁਹੱਈਆ ਕਰਵਾਵਾਗੇ ਅਤੇ 550 ਸੂਰ ਪਾਲਕਾਂ ਨੂੰ ਅਧੁਨਿਕ ਸਿਖਲਾਈ ਦਾ ਟੀਚਾ ਪੂਰਾ ਕਰਾਂਗੇ।