Quick Links

  News & Updates
ਇੰਨੋਵੇਟਿਵ ਸੂਰ ਨਸਲਕਸ਼ੀ ਸੈਂਟਰ ਨਾਭਾ

ਇਨੋਵੇਟਿਵ ਸੂਰ ਨਸਲਕਸ਼ੀ ਸੈਂਟਰ ਨਾਭਾ ਪਟਿਆਲਾ

(ਸਰਕਾਰੀ ਸੂਰ ਫਾਰਮ)

ਸਰਕਾਰੀ ਸੂਰ ਫਾਰਮ, ਨਾਭਾ ਸ਼ਹਿਰ ਦੇ ਵਿੱਚ ਮੈਹਸ ਗੇਟ ਦੇ ਨਾਲ ਸਥਿਤ ਹੈ।ਇਸ ਫਾਰਮ ਵਿੱਚ 3 ਆਧੁਨਿਕ ਅਤੇ ਇਕ ਪੁਰਾਨਾ ਸ਼ੈਡ ਬਨਿਆ ਹੋਇਆ ਹੈ।ਆਧੁਨਿਕ ਸ਼ੈਡਾ ਵਿੱਚ ਪਾਣੀ ਪੀਣ ਲਈ ਵਾਟਰ ਨਿੱਪਲ ਅਤੇ ਫੀਡ ਪਾੳਣ ਲਈ ਸਟੇਨਲੇਸ ਸਟੀਲ ਦੇ ਫੀਡਰ ਲੱਗੇ ਹੋਏ ਹਨ।ਇਹਨਾ ਸੈਡਾ ਵਿੱਚ ਸੂਣ ਵਾਲੀ ਸੂਰੀਆਂ ਲਈ ਸਪੇਸ਼ਲ ਫੈਰੋਇਂਗ ਕਰੇਟ੍ਸ (farrowing crates) ਲੱਗੇ ਹੋਏ ਹਨ। ਇਸ ਫਾਰਮ ਦੀ ਸਮਰੱਥਾ 132 ਸੂਰੀਆਂ ਦੀ ਹੈ। ਇਸ ਸਮੇਂ ਫਾਰਮ ਵਿੱਚ ਕੁੱਲ ਲਗਭਗ 450 ਜਾਨਵਰ ( 120 ਸੂਰੀਆਂ (ਸੂਰੀ ਅਤੇ ਗਿਲਟ), 89 ਸੂਰ (ਸੂਰ ਅਤੇ ਜਵਾਨ ਸੂਰ) ਅਤੇ 235 ਪਿਗਲੇਟ੍ਸ) ਹਨ।ਇਸ ਫਾਰਮ ਵਿੱਚ ਬਾਇੳਸਕਿੳਰਿਟੀ ਦਾ ਪੂਰਾ ਪੂਰਾ ਧਿਆਨ ਰਖਿਆ ਜਾਂਦਾ ਹੈ ।ਇੱਥੇ ਲਾਰਜ ਵਹਾਇਟ ਯੋਰਕਸ਼ਾਇਰ ਬਰੀਡ ਦੇ ਪਿਗਲੇਟ੍ਸ ਫਾਰਮਰਜ ਲਈ ਤਿਆਰ ਕਿੱਤੇ ਜਾਂਦੇ ਹਨ।

ਫਾਰਮ ਦੇ ਮੁੱਖ ੳੱਦੇਸ਼:-

1)      ਪਿਗ ਫਾਰਮਿਂਗ ਸਂਬਂਧੀ ਟ੍ੇਨਿਂਗ: - ਨਵੇ ਫਾਰਮਰਜ ਨੂਂ ਸਮੇ ਸਮੇ ਤੇ 5 ਦਿਨਾਂ ਦੀ ਪਿਗ ਫਾਰਮਿਂਗ ਸਂਬਂਧੀ ਟ੍ੇਨਿਂਗ ਿਦਤੀ ਜਾਂਦੀ ਹੈ।

2)    ਨਵੇ ਫਾਰਮਰਜ ਨੂਂ ਫਾਰਮ ਖੋਲਣ ਬਾਰੇ ਪੂਰੀ ਜਾਨਕਾਰੀ ਦਿੱਤੀ ਜਾਂਦੀ ਹੈ।

3)    ਚਾਹਵਾਨ ਫਾਰਮਰਜ ਨੂਂ ਸਬਸਿਡਾਇਜਡ ਰੇਟ (2800/- ਪ੍ਤੀ ਪਿਗਲੇਟ) ਤੇ ਪਿਗਲੇਟ੍ਸ ਦੀ ਸਪਲਾਈ ਕਿੱਤੀ ਜਾਂਦੀ ਹੈ।

 

ਸੰਪਰਕ ਕਰੋ:-

1.     ਡਾ. ਵਿਕਾਸ ਕੁਮਾਰ, ਵੈਟਰਨਰੀ ਅਫਸਰ, ਸਰਕਾਰੀ ਸੂਰ ਫਾਰਮ, ਨਾਭਾ

      ਮੋਬਾਇਲ ਨੰ. :- 9888999623

      ਈ. ਮੇਲ. :- vikasbaranwal50@gmail.com