Quick Links

  News & Updates
ਸੀਮਨ ਸਟੇਸ਼ਨ ਨਾਭਾ


       ਪੰਜਾਬ ਪਸ਼ੂ ਧੰਨ ਵਿਕਾਸ ਬੋਰਡ ਦੇ ਅਦਾਰੇ ਸੀਮਨ ਬੈਂਕ ਨਾਭਾ ਦੁਆਰਾ ਪੰਜਾਬ ਰਾਜ ਦੇ ਪਸ਼ੂ ਪਾਲਕਾਂ ਅਤੇ ਡੇਅਰੀ ਬਰੀਡਰਾਂ ਨੂੰ ਉਚਤਮ ਗੁਣਵੱਤਾ ਵਾਲੇ ਫਰੋਜ਼ਨ ਸੀਮਨ ਸਟਰਾਅ ਉਪਲਬਧ ਕਰਵਾਏ ਜਾਂਦੇ ਹਨ। ਇਹਨਾਂ ਸੀਮਨ ਸਟਰਾਅ ਦੀ ਵਰਤੋਂ ਏ.ਆਈ. ਰਾਂਹੀ ਕਰਕੇ ਪਸ਼ੂ ਪਾਲਕ ਆਪਣੇ ਪਸ਼ੂਆਂ ਦੀ ਨਸਲ ਸੁਧਾਰ ਕਰ ਸਕਦੇ ਹਨ।
      ਸੀਮਨ ਸਟੇਸ਼ਨ ਨਾਭਾ ਵਿਖੇ ਪਹਿਲੀ ਵਾਰੀ ਸੀਮਨ ਉਤਪਾਦਨ ਦਾ ਕੰਮ 1974 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਉਦੋਂ ਤੋਂ ਹੁਣ ਤੱਕ ਦੇ ਇਸ ਸਫਰ ਵਿੱਚ ਹਰ ਪੱਖੋਂ ਤਕਨੀਕੀ ਵਿਕਾਸ ਕਰਨ ਨਾਲ ਅੱਜ ਇਸ ਸੰਸਥਾ ਦੁਆਰਾ ਨਾਾ ਸਿਰਫ ਰਾਜ ਅੰਦਰ ਬਲਕਿ ਪੂਰੇ ਦੇਸ਼ ਵਿੱਚ ਡੇਅਰੀ ਪਸ਼ੂਆਂ ਦੇ ਨਸਲ ਸੁਧਾਰ ਵਿੱਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਪੰਜਾਬ ਰਾਜ ਦੇ ਕੁੱਲ ਸੀਮਨ ਉਤਪਾਦਨ ਦਾ 80 ਪ੍ਰਤੀਸ਼ਤ ਤੋਂ ਵੱਧ ਦਾ ਹਿੱਸਾ ਇਸ ਸੰਸਥਾ ਦੁਆਰਾ ਪਾਇਆ ਜਾ ਰਿਹਾ ਹੈ। ਆਈ.ਐਸ.ਓ. 9001-2008 ਸਰਟੀਫਾਈਡ ਇਸ ਸੰਸਥਾ ਨੂੰ ਭਾਰਤ ਸਰਕਾਰ ਦੁਆਰਾ 2007 ਤੋਂ ਲਗਾਤਾਰ ਏ-ਗਰੇਡ ਸੀਮਨ ਸਟੇਸ਼ਨ ਦਾ ਦਰਜਾ ਦਿੱਤਾ ਹੋਇਆ ਹੈ।ਇਥੋਂ ਉਤਪਾਦਿਤ ਸੀਮਨ ਦੀ ਉੱਚ ਕੁਆਲਿਟੀ ਕਰਕੇ ਹੀ ਦੂਜੇ ਰਾਜਾਂ ਜਾਂ ਹੋਰ ਸੰਸਥਾਵਾਂ ਦੁਆਰਾ ਵੀ ਸੀਮਨ ਦੀ ਖ੍ਰੀਦ ਕੀਤੀ ਜਾਂਦੀ ਹੈ।
       ਸੀਮਨ ਉਤਪਦਾਨ ਨੂੰ ਅੰਤਰਰਾਸ਼ਟਰੀ ਪੱਧਰ ਦਾ ਬਣਾਉਣ ਲਈ ਇੱਥੇ ਅਤਿ ਆਧੁਨਿਕ, ਹਾਈ-ਬਾਇਓਸਕਿਓਰ ਲੈਬ ਕਾਰਜਸ਼ੀਲ ਹੈ। ਸੀਮਨ ਦੀ ਕੁਆਲਿਟੀ ਨੂੰ ਬੇਹਤਰ ਬਣਾਉਣ ਲਈ ਇਸ ਸੰਸਥਾ ਵਿੱਚ ਜਰਮਨੀ ਅਤੇ ਫਰਾਂਸ ਤੋਂ ਉਤਮ ਮਸ਼ੀਨਾਂ ਲਿਆਦੀਆਂ ਗਈਆਂ ਹਨ। ਇਸੇ ਪ੍ਰਕਾਰ ਉਤਰੀ ਭਾਰਤ ਵਿੱਚ ਪਹਿਲੀ ਵਾਰੀ ਕਲੀਨ ਰੂਮ ਸੀਮਨ ਪ੍ਰੋਸੈਸਿੰਗ ਵਿਧੀ ਇਥੇ ਸਥਾਪਿਤ ਕੀਤੀ ਗਈ ਹੈ।
      ਇਸ ਤੋਂ ਇਲਾਵਾ ਉਚਤਮ ਜੈਨੇਟਿਕ ਵਿਕਸਿਤ ਕਰਨ ਲਈ ਐਚ.ਐਫ. ਨਸਲ ਦੇ ਬੁਲਜ਼ ਜਰਮਨੀ ਤੋਂ ਲਿਆਂਦੇ ਗਏ ਹਨ। ਇਸੇ ਪ੍ਰਕਾਰ ਯੂ.ਐਸ. ਏ. ਤੋਂ ਲਿਆਂਦੇ ਗਏ ਐਮਬਰਿਓ ਰਾਂਹੀ ਪੈਦਾ ਹੋਏ ਬੁੱਲਜ਼ ਦੁਆਰਾ ਸੀਮਨ ਉਤਪਾਦਨ ਕੀਤਾ ਜਾ ਰਿਹਾ ਹੈ।
      ਇਸ ਸੰਸਥਾ ਵਿਖੇ ਬੁੱਲਜ਼ ਤੋਂ ਵਧੀਆ ਉਤਪਾਦਨ ਲੈਣ ਲਈ ਵਧੀਆ ਖ਼ੁਰਾਕ ਦੇਣ ਤੋਂ ਇਲਾਵਾ ਬੁੱਲਜ਼ ਦੇ ਰਹਿਣ ਲਈ ਉਚ ਤਕਨੀਕ ਵਾਲੇ ਅਧੁਨਿਕ ਬੁੱਲ ਪੈਨਜ਼ ਦਾ ਨਿਰਮਾਣ ਕੀਤਾ ਗਿਆ ਹੈ। ਇਸ ਸੰਸਥਾ ਦੁਆਰਾ ਉਚ ਗੁਣਵੱਤਾ ਵਾਲੇ ਫਰੋਜ਼ਨ ਸੀਮਨ ਸਟਰਾਅ ਹੇਠ ਲਿਖਿਆ ਬਰੀਡ ਲਈ ਤਿਆਰ ਕੀਤੇ ਜਾਂਦੇ ਹਨ :-

 

ਲੜੀ ਨੰ: ਗਾਵਾਂ ਦੀ ਨਸਲ ਮੱਝਾਂ ਦੀ ਨਸਲ   
1 ਐਚ.ਐਫ. ਮੁਰਹਾ    
2 ਐਚ.ਐਫ.-ਕਰਾਸ ਨੀਲੀ ਰਾਵੀ    
3 ਜਰਸੀ          
4 ਸਾਹੀਵਾਲ          


ਇਹ ਸੰਸਥਾ ਲਗਭਗ 145 ਏਕੜ ਏਰੀਏ ਵਿੱਚ ਫੈਲੀ ਹੋਈ ਹੈ ਅਤੇ 300 ਦੇ ਕਰੀਬ ਵੱਖ ਵੱਖ ਸ਼੍ਰੇਣੀਆਂ ਅਧੀਨ ਬੁੱਲਜ਼ ਨੂੰ ਰੱਖਣ ਦੀ ਸਮਰੱਥਾ ਹੈ। ਪਸ਼ੂਆਂ ਲਈ ਹਰਾ ਚਾਰਾ ਫਾਰਮ ਵਿੱਚ ਹੀ ਪੈਦਾ ਕੀਤਾ ਜਾਂਦਾ ਹੈ।

ਸੰਪਰਕ ਕਰੋ:-
ਸੀਮਨ ਸਟੇਸ਼ਨ ਨਾਭਾ ਤੇ ਤਾਇਨਾਤ ਸਟਾਫ

ਲੜੀ ਨੰ ਨਾਮ ਅਹੁਦਾ  
ਮੋਬਾਈਲ ਨੰਬਰ ਈ ਮੇਲ   
1 ਡਾ ਜਗਦੇਵ ਸਿੰਘ  
 ਸ਼ਹਾਇਕ ਨਿਰਦੇਸ਼ਕ    9814252950 jagdevsohi@gmail.com
2 ਡਾ. ਹਰਪ੍ਰੀਤ ਸਿੰਘ   
ਵੈਟਰਨਰੀ ਅਫਸਰ 98761-52719 vetharpreet@gmail.com
3 ਡਾ. ਅਭਿਲਾਸ਼ਾ   
ਵੈਟਰਨਰੀ ਅਫਸਰ 98784-19365 dhamabhilasha@rediffmail.com
4 ਡਾ. ਰਵਿੰਦਰ ਕੁਮਾਰ ਯਾਦਵ ਵੈਟਰਨਰੀ ਅਫਸਰ 98150-27374 yadavsurg2005@gmail.com
5 ਡਾ. ਸਿਮਰਤ ਸਿੰਘ ਪਰਮਾਰ ਵੈਟਰਨਰੀ ਅਫਸਰ 98036-64848 dr.simratparmar@gmail.com
6 ਡਾ. ਹਰਨੀਤ ਕੌਰ ਵੈਟਰਨਰੀ ਅਫਸਰ 98768-66506 drharneet_kaur@yahoo.com

 HOLSTEIN FRIESIAN BULLS (IMPORTED FROM GERMANY)JERSEY BULLSHF-ET BULLS (EMBRYOS IMPORTED FROM AMERICA)SAHIWAL BULLS

HOLSTEIN FRIESIAN BULLS

HF CROSS BULLS

BUFFALO BULLS (MURRAH BULLS)BUFFALO BULLS (NILI RAVI BULLS)