Quick Links

  News & Updates
ਸਰਕਾਰੀ ਆਧੁਨਿਕ ਫਾਰਮ ਹੁਸ਼ਿਆਰਪੁਰ

ਮਾਡਰਨ ਸਰਕਾਰੀ ਸੂਰ ਫਾਰਮ ਹੁਸ਼ਿਆਰਪੁਰ

ਸਰਕਾਰੀ ਮਾਡਰਨ ਸੂਰ ਫਾਰਮ ਹੁਸ਼ਿਆਰਪੁਰ, ਹੁਸ਼ਿਆਰਪੁਰ -ਟਾਂਡਾ ਰੋਡ ਉੱਤੇ ਜਿਲਾ ਮੁਖਿਆਲਿਆ ਤੋਂ 6 ਕਿਲੋਮੀਟਰ ਦੀ ਦੂਰੀ ਤੇ ਪਿੰਡ ਖੀਉਵਾਲ (ਚਡਿਆਲ) ਵਿਖੇ ਪੈਂਦਾ ਹੈ । ਇਸ ਦਾ ਕੁੱਲ ਖੇਤਰਫਲ ਲਗਭਗ 2 ਕਿਲੇ ਹੈ । ਫਾਰਮ ਦੀ ਬਿਲਡਿੰਗ ਭਾਰਤ ਸਰਕਾਰ ਦੀ ਨੈਸ਼ਨਲ ਲ਼ਾਈਫਸਟਾਕ ਮਿਸ਼ਨ ਸਕੀਮ ਤਹਿਤ ਤਿਆਰ ਕੀਤੀ ਗਈ ਹੈ । ਜਿਸ ਦੇ ਵਿੱਚ 2 ਸ਼ੈਡ ਬਣਾਏ ਗਏ ਹਨ । ਜਿਨਾਂ ਦੀ ਸਮਰੱਥਾ 120 ਸੂਰ ਹਨ ।(54 ਮਾਦਾ ਅਤੇ 6 ਨਰ) ਜਵਾਨ ਸੂਰ /ਸ਼ੈਡ ਹੈ । ਫਾਰਮ ਦੇ ਹੋਰ ਕੰਮ ਵੀ ਚਲ ਰਹੇ ਹਨ ।

                   ਇਸ ਫਾਰਮ ਨੇ ਮਿਤੀ 8 ਦਿਸੰਬਰ 2017 ਤੋਂ 65 ਸੂਰਾਂ ਦੇ ਨਾਲ ਆਪਣਾ ਕੰਮ ਸ਼ੁਰੂ ਕੀਤਾ ਹੈ। ਫਾਰਮ ਦਾ ਮੁੱਖ ਟੀਚਾ ਸੂਰਾਂ ਦਾ ਪ੍ਰਜਨਣ ਕਰਵਾ ਕੇ ਕਿਸਾਨ ਵੀਰਾਂ ਨੂੰ ਸੂਰਾਂ ਦੇ ਬੱਚੇ ਮੁਹੱਈਆ ਕਰਾਉਣਾ ਹੈ ਤਾਂ ਕਿ ਉਨਾਂ ਦਾ ਸਮਾਜਿਕ ਅਤੇ ਆਰਥਿਕ ਵਿਕਾਸ ਕੀਤਾ ਜਾ ਸਕੇ ਅਤੇ ਨਾਲ-ਨਾਲ ਹੀ ਸੂਰ ਪਾਲਣ ਸਬੰਧੀ ਜਾਣਕਾਰੀ ਮੁਹੱਈਆ ਕਰਾਈ ਜਾਵੇ ।


ਸੰਪਰਕ
ਡਾ. ਮਹਾਂਵੀਰ ਜੋਸ਼ੀ
ਵੈਟਰਨਰੀ ਅਫਸਰ
ਮੋਬਾਈਲ ਨੰ.  75081-31287

ਈ. ਮੇਲ :   vet.mahavir.joshi@gmail.com