Quick Links

  News & Updates
ਉਤਰੀ ਖੇਤਰੀ ਬਿਮਾਰੀ ਪਰਖ ਪ੍ਰਯੋਗਸ਼ਾਲਾ, ਜਲੰਧਰ

ਉਤਰੀ ਖੇਤਰੀ ਬਿਮਾਰੀ ਪਰਖ ਪ੍ਰਯੋਗਸ਼ਾਲਾ, ਜਲੰਧਰ।

    ਉਤਰੀ ਖੇਤਰੀ ਬਿਮਾਰੀ ਪਰਖ ਪ੍ਰਯੋਗਸ਼ਾਲਾ, ਜਲੰਧਰ ਵਲੋਂ ਹੇਠ ਲਿਖੇ ਅਨੁਸਾਰ ਪਸੂ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ:
1. ਪੰਜਾਬ ਰਾਜ ਅਤੇ ਉਤਰੀ ਭਾਰਤ ਦੇ ਹੋਰ ਵੱਖ-ਵੱਖ ਰਾਜ ਜਿਵੇ ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼, ਰਾਜਾਸਥਾਨ, ਹਰਿਆਣਾ, ਦਿੱਲੀ ਅਤੇ ਚੰਡੀਗੜ ਵਿੱਚ ਪਸੂਆਂ ਅਤੇ ਪੋਲਟਰੀ ਨਾਲ ਸਬੰਧਤ ਬਿਮਾਰੀਆਂ ਦੀ ਜਾਂਚ ਕਰਨਾ।
2. ਵੈਟ ਅਤੇ ਪੈਰਾ ਵੈਟ ਨੂੰ ਪਸੂਆਂ ਅਤੇ ਪੋਲਟਰੀ ਨਾਲ ਸਬੰਧਤ ਬਿਮਾਰੀਆਂ ਦੀ ਜਾਂਚ ਸਬੰਧੀ ਟੇ੍ਰਨਿੰਗ ਦੇਣਾ।
3. ਫੀਲਡ ਵਿੱਚ ਪਸੂਆਂ ਅਤੇ ਪੋਲਟਰੀ ਨਾਲ ਸਬੰਧਤ ਬਿਮਾਰੀਆਂ ਦੀਆਂ ਵੱਖ-ਵੱਖ ਆਊਟਬੇ੍ਰਕਾਂ ਅਟੈਂਡ ਕਰਨੀਆਂ।
4. ਵੱਖ-ਵੱਖ ਸੀਮਨ ਸਟੇਸ਼ਨਾਂ ਵਿੱਚ ਸਾਨ੍ਹਾਂ ਦੇ ਵੀਰਜ ਵਿੱਚ ਬਿਮਾਰੀਆਂ ਦੀ ਜਾਂਚ।
5. ਸਟੇਟ ਅਤੇ ਨੈਸ਼ਨਲ ਪਧੱਰ ਤੇ ਮਹੱਤਵਪੂਰਨ ਬਿਮਾਰੀਆਂ ਜਿਵੇਂ ਕਿ ਬੀ.ਐਸ.ਈ., ਬਰਡ ਫਲੂ, ਐਫ.ਐਮ.ਡੀ., ਆਦਿ ਦੀ ਸੀਰੋ ਸਰਵਿਲੈਂਸ ਰਾਹੀਂ ਮੋਨੀਟਰਿੰਗ ਕਰਨੀ।
    ਇਸ ਤੋਂ ਇਲਾਵਾ ਪਸੂਆਂ ਅਤੇ ਪੋਲਟਰੀ ਨਾਲ ਸਬੰਧਤ ਬਿਮਾਰੀਆਂ ਦੀ ਢੁਕਵੀਂ ਜਾਂਚ ਵਾਸਤੇ ਸੰਸਥਾ ਦੀਆਂ ਵੱਖ-ਵੱਖ ਲਬਾਰਟਰੀਆਂ ਵਿੱਚ ਹੇਠ ਲਿਖੇ ਅਨੁਸਾਰ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ:


ਪੈਥੋਲੋਜੀ ਲਬਾਰਟਰੀ:
·    ਪੋਸਟਮਾਰਟਮ ਅਤੇ ਹਿਸਟੋਪੈਥੋਲੌਜੀ ਰਾਹੀਂ ਵੱਖ-ਵੱਖ ਬਿਮਾਰੀਆਂ ਦੀ ਜਾਂਚ।
·    ਬੋਵਾਈਨ ਸਪੋਂਜੀਫਾਰਮ ਇਨਸੈਫਲੋਪੈਥੀ (ਮੈਡ ਕਾਓ) ਬਿਮਾਰੀ  ਦੀ ਜਾਂਚ ਅਤੇ ਸਰਵੀਲੈਂਸ।   
·    ਫੀਲਡ ਵਿੱਚ ਪੋਲਟਰੀ/ਪਸੂਆਂ ਵਿੱਚ ਬਿਮਾਰੀਆਂ ਦੀ  ਪੈਥੋਲੋਜੀ ਤਕਨੀਕ ਰਾਹੀਂ ਜਾਂਚ ਪੜਤਾਲ, ਜਿਵੇਂ ਖੂਨ ਅਤੇ ਪੇਸ਼ਾਬ ਦੇ ਟੈਸਟਾਂ ਦੀ ਜਾਂਚ-ਪੜਤਾਲ ।
·    ਦਿਮਾਗ ਦੇ ਸੈਂਪਲਾਂ ਦੀ ਹਲਕਾਅ ਦੀ ਬਿਮਾਰੀ ਲਈ ਜਾਂਚ।


ਮਾਇਕਰੋਬਾਇਓਲੋਜੀ ਲਬਾਰਟਰੀ:
·    ਦੁੱਧ ਅਤੇ ਯੂਟਰਾਈਨ ਡਿਸਚਾਰਜ ਦੇ ਸੈਂਪਲਾਂ ਵਿੱਚ ਮੌਜੂਦ ਜੀਵਾਣੂਆਂ ਲਈ ਜਾਂਚ ਅਤੇ ਡਰੱਗ ਸੈਂਸਟੀਵਿਟੀ ਟੈਸਟ।
·    ਪੋਸਟਮਾਰਟਮ ਅਤੇ ਹੋਰ ਵੱਖ-ਵੱਖ ਸੈਂਪਲਾਂ ਵਿੱਚ ਮੌਜੂਦ ਜੀਵਾਣੂ ਦੀ ਜਾਂਚ-ਪੜਤਾਲ।
·    ਪਾਣੀ ਵਿੱਚ ਕੋਲਾਈਫਾਰਮ ਲੈਡ ਦੀ ਜਾਂਚ।ਪੈਰਾਸਾਈਟੋਲੋਜੀ ਲਬਾਰਟਰੀ:
·    ਗੋਹੇ ਸੈਂਪਲਾਂ ਦੀ ਪਰਜੀਵੀਆਂ ਲਈ ਜਾਂਚ।
·    ਖੂਨ ਦੇ ਸੈਂਪਲਾਂ ਵਿੱਚ ਹੀਮੋਪਰੋਟੋਜੋਨ ਲਈ ਜਾਂਚ-ਪੜਤਾਲ।
·    ਚਮੜੀ ਦੇ ਸੈਂਪਲਾਂ ਦੀ ਬਾਹਰੀ ਪਰਜੀਵੀਆਂ ਲਈ ਜਾਂਚ-ਪੜਤਾਲ।


ਪੋਲਟਰੀ  ਪੈਥੋਲੋਜੀ ਲਬਾਰਟਰੀ:
·    ਪੰਛੀਆਂ ਦੇ ਪੋਸਟਮਾਰਟਮ ਰਾਹੀਂ ਵੱਖ-ਵੱਖ ਬਿਮਾਰੀਆਂ ਦੀ ਜਾਂਚ।
·    ਪੰਛੀਆਂ ਵਿੱਚ ਇਲਾਇਜ਼ਾ, ਪੀ.ਸੀ.ਆਰ. ਅਤੇ ਸਪੌਟ ਟੈਸਟ ਰਾਹੀਂ ਵੱਖ-ਵੱਖ ਬਿਮਾਰੀਆਂ ਦੀ ਜਾਂਚ।
·    ਬਿੱਠਾਂ ਦੀ ਜਾਂਚ।
·    ਬਰਡ ਫਲੂ ਬਿਮਾਰੀ ਦੀ ਜ਼ਾਂਚ ਅਤੇ ਸਰਵੀਲੈਂਸ ਆਦਿ।


ਇਲਾਇਜ਼ਾ ਲਬਾਰਟਰੀ:
·    ਸੈਂਪਲਾਂ ਦੀ ਇਲਾਇਜ਼ਾ ਤਕਨੀਕ ਰਾਹੀਂ ਪੀ.ਪੀ.ਆਰ., ਆਰ.ਪੀ. ਅਤੇ ਬਰਡ ਫਲੂ ਬਿਮਾਰੀਆਂ ਲਈ ਜਾਂਚ।
ਵੈਟਨਰੀ ਬਾਇਓਕੈਮਿਸਟਰੀ ਲਬਾਰਟਰੀ:
·    ਸੀਰਮ ਸੈਂਪਲਾਂ ਦੀ ਵੱਖਰੇ-ਵੱਖਰੇ ਬਾਇਓਕੈਮੀਕਲ ਪੈਰਾਮੀਟਰਾਂ ਦੀ ਜਾਂਚ, ਜਿਵੇਂ ਲੀਵਰ ਅਤੇ ਕਿਡਨੀ ਫੰਕਸਨ ਟੈਸਟ ਆਦਿ।

ਵੈਟਨਰੀ ਪਬਲਿਕ ਹੈਲਥ ਲਬਾਰਟਰੀ:
·    ਸਾਨ੍ਹਾਂ ਦੀ ਸੀਮਨ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਦੀ ਜਾਂਚ-ਪੜਤਾਲ।
·    ਬਰੂਸੀਲੋਸਿਸ ਅਤੇ ਕੰਪਾਇਲੋਬੈਕਟੀਰਿਓਸਿਸ ਬਿਮਾਰੀਆਂ ਦੀ ਜ਼ਾਂਚ-ਪੜਤਾਲ।
·    ਸੀਮਨ ਸਟੇਸ਼ਨਾਂ ਦੇ ਜਾਨਵਰਾਂ ਦੀ ਟੀ.ਬੀ. ਅਤੇ ਜੇ.ਡੀ. ਬਿਮਾਰੀਆਂ ਲਈ ਜਾਂਚ।
·    ਸਾਨ੍ਹਾਂ ਦੀ ਟਰਾਈਕੋਮੋਨੀਏਸਿਸ ਬਿਮਾਰੀ ਲਈ ਜਾਂਚ-ਪੜਤਾਲ।
·    ਮਨੁੱਖਾਂ ਵਿੱਚ ਬਰੂਸੀਲੋਸਿਸ/ਟੀ.ਬੀ. ਦੀ ਜਾਂਚ-ਪੜਤਾਲ।


ਨਿਊਟਰੀਸ਼ਨ ਲਬਾਰਟਰੀ:
·    ਜਾਨਵਰਾਂ ਅਤੇ ਪੋਲਟਰੀ ਫੀਡ ਦੀ ਜਾਂਚ-ਪੜਤਾਲ।
·    ਖੁਰਾਕ ਵਿੱਚ ਮੈਕਰੋ ਅਤੇ ਮਾਈਕਰੋ ਤੱਤਾਂ ਦੀ ਜਾਂਚ।
·    ਖੁਰਾਕ ਵਿੱਚ ਉੱਲੀ ਅਤੇ ਜ਼ਹਿਰਾਂ ਦੀ ਜਾਂਚ।
·    ਪਸੂ ਪਾਲਕਾਂ ਨੂੰ ਸੰਤੁਲਿਤ ਫੀਡ ਫਾਰਮੂਲੇਸ਼ਨ ਬਾਰੇ ਜਾਣਕਾਰੀ ਦੇਣੀ।ਗਾਇਨੀਕੋਲੋਜੀ ਲਬਾਰਟਰੀ:
·    ਵੀਰਜ (ਸੀਮਨ) ਦੀ ਜਾਂਚ-ਪੜਤਾਲ।
·    ਗਾਵਾਂ, ਮੱਝਾਂ ਦਾ ਹੇਹੇ ਵਿੱਚ ਨਾਂ ਆਉਣਾ, ਗੱਭਣ ਨਾਂ ਹੋਣ ਅਤੇ ਬੱਚੇਦਾਨੀ ਦੀ ਸੋਜ ਆਦਿ ਕਾਰਣਾਂ ਦੀ ਜਾਂਚ-ਪੜਤਾਲ।
·    ਪਸੂ ਪਾਲਕਾਂ ਨੂੰ ਸਿਨਕਰੋਨਾਈਜ਼ੇਸ਼ਨ ਆਫ ਹੀਟ ਅਤੇ ਹੋਰ ਸਬੰਧਤ ਜਾਣਕਾਰੀ ਉਪਲਬੱਧ ਕਰਵਾਉਣਾ।
ਟਾਕਸੀਕੋਲੋਜੀ ਲਬਾਰਟਰੀ:
·    ਪਸੂਆਂ ਵਿੱਚ ਜਹਿਰਵਾਦ ਨਾਲ ਸਬੰਧਤ ਸੈਂਪਲਾਂ ਦੀ ਟਾਕਸੀਕੋਲੋਜਿਕਲ ਜਾਂਚ-ਪੜਤਾਲ।
·    ਹਰੇ ਪੱਠਿਆਂ ਵਿੱਚ ਜ਼ਹਿਰੀਲੇ ਤੱਤਾਂ (ਜਿਵੇਂ ਕਿ ਨਾਈਟੇ੍ਰਟ, ਸਾਇਆਨਾਈਟ) ਦੀ ਜਾਂਚ ਕਰਨੀ।


ਐਫ.ਐਮ.ਡੀ. ਲਬਾਰਟਰੀ:
·    ਮੂੰਹ ਖੁਰ ਬਿਮਾਰੀ ਦੌਰਾਨ ਪਸੂਆਂ ਦੇ ਮੂੰਹ ਅਤੇ ਖੁਰਾਂ ਤੇ ਛਾਲੀਆਂ ਦੇ ਸੈਂਪਲ ਲੈਣ ਅਤੇ ਉਹਨਾਂ ਦੀ ਸੀਰੋ ਟਾਇਪਿੰਗ ਨਾਲ ਜਾਂਚ ਕਰਨਾ।
·    ਸੀਰਮ ਸੈਂਪਲਾਂ ਦੀ ਪਸੂਆਂ ਵਿੱਚ ਮੂੰਹ ਖੁਰ ਵੈਕਸੀਨ ਲਗਾਉਣ ਉਪਰੰਤ ਇਮਊਨਿਟੀ ਟਾਈਟਰ ਦੀ ਜਾਂਚ।
·    ਪਸੂਆਂ ਵਿੱਚ ਮੂੰਹ ਖੁਰ ਬਿਮਾਰੀ ਲਈ ਡੀਵਾ ਟੈਸਟ ਨਾਲ ਜਾਂਚ।
ਮੌਲੀਕਿਊਲਰ ਲਬਾਰਟਰੀ:
·    ਵੱਖ-ਵੱਖ ਸੈਂਪਲਾਂ ਵਿੱਚ ਪੀ.ਸੀ.ਆਰ. ਤਕਨੀਕ ਰਾਹੀਂ ਬਿਮਾਰੀਆਂ ਜਿਵੇਂ ਕਿ ਬਰਡ ਫਲੂ, ਆਈ.ਬੀ.ਆਰ. ਬਰੂਸੀਲੋਸਿਸ, ਐਚ.ਐਸ. ਆਦਿ ਦੀ ਜਾਂਚ-ਪੜਤਾਲ।
ਫੌਰੈਂਸਿਕ ਮੀਟ ਟੈਸਟਿੰਗ ਲਬਾਰਟਰੀ:
·    ਇਸ ਲਬਾਰਟਰੀ ਵਿੱਚ Prevention of Cow Slaughter Act ਅਧੀਨ ਪੁਲਿਸ ਵਲੋਂ ਐਫ.ਆਈ.ਆਰ ਤਹਿਤ ਜਬਤ ਕੀਤੇ ਮਾਂਸ/ਮੀਟ ਦੀ ਮੌਲੀਕਿਊਲਰ ਤਕਨੀਕ ਰਾਹੀਂ ਗਾਂ ਜਾਂ ਗਾਂ ਦੀ ਵੰਸ਼/ਪਰੋਜਨੀ ਬਾਰੇ ਜਾਂਚ ਕਰਨਾ।Sr.No. Name of Officer Designation Working on Post Mobile No e-mail ID
1 ਡਾ ਰਣਜੀਤ ਸਿੰਘ ਸੰਧੂ ਸਹਾਇਕ ਨਿਰਦੇਸ਼ਕ ਸੰਯੁਕਤ ਨਿਰਦੇਸ਼ਕ, ਆਰ.ਡੀ.ਡੀ.ਐਲ. ਜਲੰਧਰ 9888418180 nrddl2001@gmail.com
2 ਡਾ ਰੁਪਿੰਦਰ ਸਿੰਘ ਕੰਵਰ ਵੈਟੀ. ਅਫਸਰ ਟੌਕਸੀਕੋਲੋਜਿਸਟ  98889-01019 rupykanwar@gmail.com
3 ਡਾ ਮੁਕੇਸ਼ ਮਿੱਤਲ ਵੈਟੀ. ਅਫਸਰ ਪੋਲਟਰੀ ਪਥਾਲੋਜਿਸਟ 99882-31317 mmittal818@gmail.com
4 ਡਾ ਚਰਨਜੀਤ ਸਾਰੰਗਲ ਵੈਟੀ. ਅਫਸਰ ਬੈਕਟੀਰੀਓਲੋਜਿਸਟ 92165-00165 channidr@gmail.com
5 ਡਾ ਗਗਨਦੀਪ ਬੰਗੜ ਵੈਟੀ. ਅਫਸਰ ਗਾਇਨੀਕੋਲੋਜਿਸਟ 94178-97151 gagan86bangar@gmail.com
6 ਡਾ ਦੀਪਕ ਭਾਟੀਆ ਵੈਟੀ. ਅਫਸਰ ਵੈਟਨਰੀ ਪਬਲਿਕ ਹੈਲਥ ਅਫਸਰ 98155-10584 vetbhatia@yahoo.co.in
7 ਡਾ ਸ਼ਿਵਾਨੀ ਵੈਟੀ. ਅਫਸਰ ਪਥਾਲੋਜਿਸਟ 98146-96399 shivani09july@gmail.com
8 ਡਾ ਦਵਿੰਦਰਾ ਗੁਪਤਾ ਵੈਟੀ. ਅਫਸਰ ਨਿਊਟਰੀਸ਼ਨਿਸਟ 95309-45115 devludhiana87@gmail.com
9 ਡਾ ਗੌਰਵ ਸ਼ਰਮਾ ਵੈਟੀ. ਅਫਸਰ ਜ਼ੂਨੀਅਰ ਐਪੀਡਿਮੋਲੋਜਿਸਟ  99884-32267 saankhyan@gmail.com
10 ਡਾ ਅਨੂ ਧੀਮਾਨ ਵੈਟੀ. ਅਫਸਰ ਪੈਰਾਸਾਈਟੋਲੋਜਿਸਟ 79868-03746 anu.matharu1990@gmail.com