Quick Links

  News & Updates
ਸਰਕਾਰੀ ਬੱਕਰੀ ਨਸਲਕਸ਼ੀ ਫਾਰਮ ਕੋਟਕਪੂਰਾ

ਸਰਕਾਰੀ ਬੱਕਰੀ ਬਰੀਡਿੰਗ ਫਾਰਮ ਕੋਟਕਪੂਰਾ ।

ਸਰਕਾਰੀ ਬੱਕਰੀ ਬਰੀਡਿੰਗ ਫਾਰਮ ਕੋਟਕਪੂਰਾ 9 ਦਸੰਬਰ 2017 ਨੂੰ ਕੁੱਲ 37 ਬੱਕਰੀਆ ਅਤੇ 3 ਬੱਕਰਿਆ ਨਾਲ ਸੁਰੂ ਕੀਤਾ ਗਿਆ ਹੈ ।ਇਹ ਫਾਰਮ ਸ਼ਹਿਰ ਦੇ ਬਿਲਕੁਲ ਵਿਚਾਲੇ ਸਿਵਲ ਪਸੂ ਹਸਪਤਾਲ ਕੰਪਲੈਕਸ ਦੀ ਲਗਭਗ 6 ਏਕੜ ਜਮੀਨ ਤੇ ਚੱਲ ਰਿਹਾ ਹੈ ।ਬੱਕਰੀਆਂ ਦੀਆਂ ਕਈ ਨਸਲਾਂ ਜਿਵੇ ਕਿ ਬੀਟਲ,ਜਮੁਨਾਪਰੀ,ਜਖਰਾਨਾ,ਬਾਰਬਰੀ,ਬੰਗਾਲ ਬਲੈਕ ਆਦਿ ਵਿੱਚੋਂ ਇਸ ਫਾਰਮ ਤੇ ਸਿਰਫ ਕਾਲੇ ਰੰਗ ਦੀਆਂ ਬੀਟਲ ਬੱਕਰੀਆਂ ਰੱਖੀਆ ਗਈਆਂ ਹਨ ਅਤੇ ਇਹਨਾਂ ਬੱਕਰੀਆਂ ਨੂੰ ਸਿਰਫ ਖੁਰਲੀਆਂ ਤੇ ਹੀ ਫੀਡ ਅਤੇ ਚਾਰਾ ਦਿੱਤਾ ਜਾਂਦਾ ਹੈ ਭਾਵ ਇਹ ਬੱਕਰੀਆਂ ਚਰਨ ਲਈ ਕਿਤੇੇ ਬਾਹਰ ਨਹੀ ਜਾਂਦੀਆਂ ਹਨ ।   
    ਬੱਕਰੀ ਆਪਣੇ ਛੋਟੇ ਪੈੈਦਾਵਾਰ ਚੱਕਰ ,ਜਲਦ ਕਮਾਈ ਅਤੇ ਵਧੀਆ ਕਿਸਮ ਦੇ ਮੀਟ ਕਾਰਣ ਪੇਡੂ ਜਨ ਜੀਵਨ ਅਤੇ ਦੇਸ਼ ਦੇ ਆਰਥਿਕ ਖੇਤਰ ਵਿੱਚ ਇੱਕ ਵੱਡਾ ਯੋਗਦਾਨ ਪਾਉਦੀ ਹੈ ।ਇਸ ਦੇ ਨਾਲ ਹੀ ਇਹ ਛੋਟੇ ਕਿਸਾਨਾ ਅਤੇ ਮਜਦੂਰਾ ਲਈ ਪੌਸ਼ਟਿਕ ਭੋਜਨ ਦੀ ਉਪਲੱਬਧਤਾ ਵਿੱਚ ਵੀ ਆਪਣਾ ਅਹਿਮ ਯੋਗਦਾਨ ਪਾਉਦੀ ਹੈ ।ਬੱਕਰੀ ਤਕਰੀਬਨ ਹਰ ਤਰ੍ਹਾਂ ਦੇ ਵਾਤਾਵਰਣ ਵਿੱਚ ਰਹਿ ਸਕਦੀ ਹੈ।ਇਸ ਲਈ ਇਹ ਛੋਟੇ ਕਿਸਾਨਾ ਅਤੇ ਮਜਦੂਰਾ ਵੱਲੋ ਘੱਟ ਲਾਗਤ ਹੋਣ ਅਤੇ ਸਾਰਾ ਸਾਲ ਲਗਾਤਾਰ ਆਮਦਨ ਹੋਣ ਕਾਰਣ ਬੜੀ ਹੀ ਖੁਸ਼ੀ ਨਾਲ ਪਾਲੀ ਜਾਂਦੀ ਹੈ ।ਇਸ ਕਰਕੇ ਬੱਕਰੀ ਨੂੰ ਗਰੀਬ ਦੀ ਗਾਂ ਵੀ ਕਿਹਾ ਗਿਆ ਹੈ ।
    ਚੁਣ ਲਉ ਰਾਹ ਵਿਕਾਸ ਦਾ,ਸਿੱਖ ਲਉ ਨਵੇਂ ਦਸਤੂਰ
    ਏ.ਟੀ.ਐੱਮ ਹੋਏ ਕਿਸਾਨ ਦੇ ਹੁਣ ਬੱਕਰੀ ਤੇ ਸੂਰ     
ਇਸ ਫਾਰਮ ਦਾ ਮਕਸਦ ਪਿੰਡਾ ਦੇ ਪੜੇ੍ਹ ਲਿਖੇ ਨੌਜਵਾਨਾ ਨੂੰ ਟੇ੍ਰਨਿਗ ਦੇ ਕੇ ਸੁੱਧ ਨਸਲ ਦੀਆਂ ਬੱਕਰੀਆਂ ਪਾਲਣ ਲਈ ਉਤਸ਼ਾਹਿਤ ਕਰਨਾ ਹੈ ਤਾਂ ਜੋ ਪੰਜਾਬ ਦੇ ਪਿੰਡਾਂ ਵਿੱਚੋ ਬੇਰੁਜਗਾਰੀ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕੇ ਅਤੇ ਪਿੰਡਾਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ ।
    ਵਧੇਰੇ ਜਾਣਕਾਰੀ ਲਈ ਸੰਪਰਕ ਕਰੋ :

1.    ਡਾ ਰਜਨੀਸ਼ ਕੁਮਾਰ ਗੁਪਤਾ,ਸਹਾਇਕ ਨਿਰਦੇਸ਼ਕ

       (ਮੋਬਾਇਲ 98153 96423) (drrajnishkumargupta@gmail.com)

2.    ਡਾ ਜਸਵਿੰਦਰ ਕੁਮਾਰ ਗਰਗ,ਵੈਟਨਰੀ ਅਫਸਰ ਕਮ ਮੈਨੇਜਰ                    
       (ਮੋਬਾਇਲ 9815287120) (
jaswindergarg@gmail.com)