Quick Links

  News & Updates
ਪਸ਼ੂ ਹਸਪਤਾਲ

ਸਿਵਲ ਪਸ਼ੂ ਹਸਪਤਾਲ

ਪੰਜਾਬ ਵਿੱਚ 1367 ਪਸ਼ੂ ਹਸਪਤਾਲ ਹਨ ਜਿਹੜੇ ਹੇਠ ਅਨੁਸਾਰ ਪਸ਼ੂ ਪਾਲਕਾਂ ਨੂੰ ਸੇਵਾਵਾਂ ਦੇ ਰਹੇ ਹਨ :-

1. ਪਾਲਤੂ, ਘਰੇਲੂ ਅਤੇ ਜੰਗਲੀ ਪਸ਼ੂ ਪੰਛੀਆਂ ਦੀਆਂ ਸਿਹਤ ਸੇਵਾਵਾਂ।

2. ਮੱਝਾਂ ਅਤੇ ਗਾਵਾਂ ਵਿੱਚ ਮਸਨੂਈ ਗਰਭਧਾਨ।

3. ਤਹਿਸੀਲ ਪੱਧਰ ਦੀਆਂ ਲੈਬਾਰਟਰੀਆਂ ਰਾਹੀ ਬਿਮਾਰੀ ਦੀ ਪਰਖ ਦੇ ਟੈਸਟ।

4. ਪਸ਼ੂਆਂ ਦੇ ਸਿਹਤ ਸਰਟੀਫਿਕੇਟ ਅਤੇ ਪੋਸਟ ਮਾਰਟਮ ਸਰਟੀਫਿਕੇਟ ਜਾਰੀ ਕਰਨੇ।

5. ਸਮੂਹਿਕ ਟੀਕਾਕਰਨ/ਮਲੱਪਰਹਿਤ ਕਰਨ ਪ੍ਰੋਗਰਾਮ।

6. ਪਸੂ ਸਿਹਤ ਸੰਭਾਲ ਅਤੇ ਫਰਟਿਲਟੀ ਕੈਂਪ ਲਗਾਉਣੇ।

7. ਤਕਨੀਕੀ ਸਲਾਹਾਂ ਦੇਣੀਆਂ ਅਤੇ ਪਰੋਜੈਕਟ ਰਿਪੋਰਟਾਂ ਬਣਾਉਣੀਆਂ।

8. ਵਿਭਾਗੀ ਸਕੀਮਾਂ ਦੀ ਪਬਲਿਿਸਟੀ ਅਤੇ ਪਾਸਾਰ ਸੇਵਾਵਾਂ।

 

ਹਸਪਤਾਲ ਦੀ ਸਮਾਂ ਸਾਰਣੀ

ਗਰਮੀਆਂ  (16 ਅਪ੍ਰੈਲ ਤੋਂ 15 ਅਕਤੂਬਰ)   ਸਵੇਰੇ 8:00 ਵਜੇ ਤੋਂ 2:00 ਵਜੇ ਬਾਅਦ ਦੁਪਹਿਰ ਤੱਕ

ਸਰਦੀਆਂ  (16 ਅਕਤੂਬਰ ਤੋਂ 15 ਅਪ੍ਰੈਲ)   ਸਵੇਰੇ 9:00 ਵਜੇ ਤੋਂ 3:00 ਵਜੇ ਬਾਅਦ ਦੁਪਹਿਰ ਤੱਕ




ਵੱਖੋ ਵੱਖਰੀਆਂ ਸੇਵਾਵਾਂ ਲਈ ਫੀਸਾਂ ਅਤੇ ਉਪਭੋਗਤਾ ਖਰਚੇ


 

                                                                       

 ਟੀਕਾਕਰਣ ਅਨੁਸੂਚੀ

 

ਨੰ.

ਰੋਗ

ਜਾਨਵਰ

ਟੀਕਾਕਰਨ

ਟੀਕਾਕਰਨ ਦਾ ਸਮਾਂ

1

ਮੂੰਹ-ਖੁਰ ਦੀ ਬਿਮਾਰੀ

ਸਾਰੇ ਪਸ਼ੂ ਜਿਨ੍ਹਾਂ ਦੇ ਖੁਰ ਦੋ ਹਿਿਸਆ ਚ ਹੁੰਦੇ ਨੇ(cloven

footed animals)

ਪੋਲੀਵਲੈਂਟ ਐੱਫ. ਐੱਮ. ਡੀ.

ਵੈਕਸੀਨ

ਜੂਨ-ਜੁਲਾਈ ਅਤੇ ਦਸੰਬਰ-ਜਨਵਰੀ

2

ਗਲਘੋਟੂ

ਮੱਝ , ਗਾਂ

ਐਚਐਸ ਵੈਕਸੀਨ

ਮਈ-ਜੂਨ

3

ਪੱਟ ਸੋਜ਼ਾ (ਬਲੈਕ ਕੁਆਰਟਰ)

ਮੱਝ , ਗਾਂ

ਬੀਕਿਊ ਵੈਕਸੀਨ

ਮਈ-ਜੂਨ

4

ਐਂਥ੍ਰੈਕਸ

ਸਾਰੇ ਪਸ਼ੂ

ਐਂਥ੍ਰੈਕਸ ਸਪੌਰ

ਵੈਕਸੀਨ

ਮਈ-ਜੂਨ

5

ਐਂਟਰੋਟੈਕਸੋਮੀਆ

ਭੇਡ ਅਤੇ ਬੱਕਰੀ

ਈ.ਟੀ. ਵੈਕਸੀਨ

ਮਈ-ਜੂਨ

6

ਕੰਟੇਜੀਅਸ ਕੈਪਰਾਈਨ ਪਲਿਊਰੋਨਿਮੋਨੀਆਂ (CCPP)

ਭੇਡ ਅਤੇ ਬੱਕਰੀ

IVRI ਵੈਕਸੀਨ

---------

7

ਪੈਸ ਡੇਸ ਪੈਟਿਸ ਇਨ

ਰਿਊਮਿਨੈਂਟਸ (ਪੀਪੀਆਰ)

ਭੇਡ ਅਤੇ ਬੱਕਰੀ

ਪੀਪੀਆਰ ਵੈਕਸੀਨ

-

8

ਬਰੂਸੇਲਾ

4-8 ਮਹੀਨੇ ਦੀਆਂ ਕੱਟੀਆਂ/ਵੱਛੀਆਂ

ਬਰੂਸੇਲਾ ਵੈਕਸੀਨ

ਇਕ ਵਾਰ

9

ਥਾਈਲੈਰੀਓਸਿਸ

ਗਾਵਾਂ ਅਤੇ 2 ਮਹੀਨੇ ਤੋਂ ਵੱਧ ਉਮਰ ਵੱਛੇ-ਵੱਛੀਆਂ

ਥਲੇਰੀਆ ਵੈਕਸੀਨ

 

-----

 

10

ਹਲਕਾਅ

ਸਾਰੇ ਪਸ਼ੂ

ਰੈਬੀਜ਼ ਪੋਸਟਬਾਈਟ ਵੈਕਸੀਨ

0, 3, 7, 14, 28 ਅਤੇ 90 ਦਿਨ

 

ਨੋਟ - ਬਿਹਤਰ ਨਤੀਜੇ ਪ੍ਰਾਪਤ ਕਰਨ ਲਈ ਕਿਸੇ ਵੀ ਟੀਕਾਕਰਣ ਤੋਂ ਪਹਿਲਾਂ ਪੇਟ ਦੇ ਕੀੜਿਆਂ ਦੀ ਦਵਾਈ    ਜ਼ਰੂਰ ਦਿਓ।