Quick Links

  News & Updates
ਸਰਕਾਰੀ ਸੂਰ ਨਸਲਕਸ਼ੀ ਫਾਰਮ ਛੱਜੂ ਮਾਜਰਾ, ਐਸ. ਏ. ਐਸ. ਨਗਰ

ਸਰਕਾਰੀ ਸੂਰ ਫਾਰਮ (ਛੱਜੂ ਮਾਜਰਾ)

ਸਰਕਾਰੀ ਸੂਰ ਫਾਰਮ (ਛੱਜੂ ਮਾਜਰਾ) ਖਰੜ੍ਹ - ਚੰਡੀਗੜ੍ਹ ਦੇ ਮੇਨ ਰੋਡ ਉੱਤੇ ਨਿੱਝਰ ਚੌਂਕ ਤੋਂ ਨਿੱਝਰ ਰੋਡ ਵੱਲ 1 1/2 -2  ਕਿਲੋ ਮੀਟਰ ਦੀ ਦੂਰੀ ਤੇ ਸਥਿਤ ਹੈ।
ਇਸ ਫਰਮ ਦਾ ਰਕਬਾ ਲਗਭਗ 8 ਏਕੜ ਹੈ। ਇਸ ਫਾਰਮ ਦੇ ਤਿੰਨ ਸੈੱਡ ਚੱਲ ਰਹੇ ਹਨ। ਇਨ੍ਹਾਂ ਤਿੰਨਾਂ ਸੈੱਡਾਂ ਵਿੱਚ ਵੱਡੇ ਜਾਨਵਰ ਰੱਖਣ ਦੀ ਸਮਰੱਥਾ ਲਗਭਗ 106-110 ਤੱਕ ਹੈ। ਇਸ ਫਾਰਮ ਦੇ ਸੈੱਡ ਪੁਰਾਣੀ ਤਕਨੀਕ ਨਾਲ ਬਣੇ ਹੋਏ ਹਨ। ਇਸ ਸਮੇ  ਫਾਰਮ ਵਿੱਚ 14 ਸੂਰ, 65 ਸੂਰੀਆਂ ਅਤੇ ਪਿਗਲੇਟ 134 ਹਨ। ਫਾਰਮ ਵਿੱਚ ਬਾਹਰੋ ਆਉਣ ਵਾਲੇ ਜਾਨਵਰਾਂ ਲਈ ਕੁਆਰਨਟਾਈਨ ਸੈੱਡ ਵੀ ਬਣਿਆ ਹੋਇਆ ਹੈ। ਇਸ ਫਾਰਮ ਵਿੱਚ ਜਾਨਵਰਾਂ ਦਾ ਇਲਾਜ ਅਤੇ ਏ ਆਈ ਕਰਨ ਦਾ ਵੱਖਰਾ ਸੈੱਡ ਬਣਿਆ ਹੋਇਆ ਹੈ।
ਫਾਰਮ ਵਿੱਚ ਹਰ ਮਹੀਨੇ ਦੇ ਪਹਿਲੇ 5 ਦਿਨ ਸੂਰ ਪਾਲਕਾਂ ਨੂੰ ਸੂਰ ਪਾਲਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਸ ਟੇ੍ਰਨਿੰਗ ਵਿੱਚ ਫਾਰਮਜ਼ ਨੂੰ ਸੂਰਾਂ ਦੇ ਰੱਖ ਰਖਾਵ, ਸੂਰਾਂ ਦੀਆਂ ਬਿਮਾਰੀਆਂ, ਸੂਰਾ ਦੀ ਫੀਡ, ਸੈੱਡ ਬਣਾਉਣ ਦਾ ਤਕਨੀਕ, ਆਦਿ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।
ਇਸ ਫਾਰਮ ਤੋ ਅਸੀ ਫਾਰਮਜ਼ ਨੂੰ ਵਧੀਆ ਨਸਲ ਦੇ ਪੈਦਾ ਕੀਤੇ ਪਿਗਲੇਟ ਸਬ-ਸਿਡੀ ਰੇਟ ਨਾਲ ਸੇਲ ਕਰਦੇ ਹਾਂ।

ਡਾ ਗੁਰਮੀਤ ਕੌਰ

ਮੋਬਾਈਲ ਨੰ. 9115004950

ਈ. ਮੇਲ.  drgurmeettagotra@gmail.com