Quick Links

  News & Updates
ਪਸ਼ੂ ਪਾਲਣ (ਫਾਰਮਜ਼) ਮੱਤੇਵਾੜਾ, ਲੁਧਿਆਣਾ

ਦਫਤਰ ਡਿਪਟੀ ਡਾਇਰੈਕਟਰ ਪਸੂ ਪਾਲਣ (ਫਾਰਮਜ) ਮੱਤੇਵਾੜਾ (ਲੁਧਿਆਣਾ ) -141007
(ਈਮੇਲ : ddahmattewara@gmail.com)

ਪਸੂ ਪਾਲਣ (ਫਾਰਮਜ) ਮੱਤੇਵਾੜਾ ਵਿਖੇ ਮੱਝ, ਭੇਡ ਅਤੇ ਬੱਕਰੀ ਦੀ ਨਸਲ ਸੁਧਾਰ ਲਈ ਫਾਰਮ ਚਲ ਰਹੇ ਹਨ, ਜ਼ੋ ਕਿ ਰਾਜ ਦੇ ਜਾਨਵਰਾਂ ਦੀ ਨਸਲ ਸੁਧਾਰ ਲਈ ਸਲਾਘਾਯੋਗ ਉਪਰਾਲਾ ਹੈ। ਇਸ ਦਫਤਰ ਅਧੀਨ ਡਿਪਟੀ ਡਾਇਰੈਕਟਰ ਪਸੂ ਪਾਲਣ ( ਫਾਰਮਜ ) ਦੀ ਅਗਵਾਈ ਅਧੀਨ ਹੇਠ ਲਿਖੇ ਫਾਰਮ ਕੰਮ ਕਰ ਰਹੇ ਹਨ ।
1. ਸਰਕਾਰੀ ਮੱਝ ਨਸਲਕਸੀ ਫਾਰਮ ਮੱਤੇਵਾੜਾ : - ਇਸ ਫਾਰਮ ਦਾ ਮੁੱਖ ਮੰਤਵ ਖਾਲਸ ਨਸਲ ਦੇ ਉੱਚ ਪੈਦਾਵਾਰ ਵਾਲੇ ਕੱਟੇ ਰਾਜ ਦੇ ਸਰਕਾਰੀ ਸੀਮਨ ਬੈਕਾਂ ਨੂੰ ਸਪਲਾਈ ਕਰਨਾ ਹੈ ਜਿੱਥੋ ਕਿ ਇੰਨਾਂ ਕੱਟਿਆ ਤੋ ਵਧੀਆ ਕਿਸਮ ਦਾ ਵੀਰਜ ਲੈ ਕੇ ਸਟਰਾਅ ਬਣਾ ਕੇ ਪੂਰੇ ਰਾਜ ਨੂੰ ਨਸਲ ਸੁਧਾਰ ਦੇ ਮੰਤਵ ਲਈ ਸਰਕਾਰੀ ਵੈਟਨਰੀ ਸੰਸਥਾਵਾ ਰਾਹੀ ਮਨਸੂਈ ਗਰਭਧਾਰਨ ਲਈ ਭੇਜਿਆ ਜਾਦਾ ਹੈ ।ਫਾਰਮ ਤੇ ਪੈਦਾ ਹੋਈਆ ਕੱਟੀਆ ਨੂੰ ਫਾਰਮ ਤੇ ਹੀ ਪਾਲ ਕੇ ਤਜਰਬੇਕਾਰ ਸਟਾਫ ਦੀ ਨਿਗਰਾਨੀ ਹੇਠ ਨਸਲਕਸੀ ਲਈ ਤਿਆਰ ਕੀਤਾ ਜਾਦਾ ਹੈ । ਇਸ ਤਰਾਂ ਇਹ ਫਾਰਮ ਪੂਰੇ ਰਾਜ ਦੇ ਨਸਲ ਸੁਧਾਰ ਨੂੰ ਯਕੀਨੀ ਬਣਾਉਣ ਦਾ ਕੰਮ ਬਾਖੂਬੀ ਨਿਭਾ ਰਿਹਾ ਹੈ । ਇਸ ਸਮੇ ਇਸ ਫਾਰਮ ਤੇ ਮੁਰ੍ਹਾਂ ਨਸਲ ਦੇ ਜਾਨਵਰ ਮੋਜੂਦ ਹਨ ।
2. ਸਰਕਾਰੀ ਭੇਡ ਨਸਲਕਸੀ ਫਾਰਮ ਮੱਤੇਵਾੜਾ :- ਇਹ ਫਾਰਮ ਰਾਜ ਦੇ ਭੇਡ ਪਾਲਕਾਂ ਨੂੰ ਖਾਲਸ ਵਿਦੇਸੀ ਨਸਲ ਦੇ ਲੇਲੇ ਸਪਲਾਈ ਕਰਕੇ ਉਨਾਂ ਦੇ ਜਾਨਵਰਾਂ ਦਾ ਨਸਲ ਸੁਧਾਰ ਅਤੇ ਉਨਾਂ ਨੂੰ ਆਰਥਿਕ ਪੱਧਰ ਤੇ ਮਜਬੂਤ ਕਰਨ ਲਈ ਮਹੱਤਵਪੂਰਨ ਯੋਗਦਾਨ ਦੇ ਰਿਹਾ ਹੈ । ਇਸ ਫਾਰਮ ਤੇ ਪੈਦਾ ਹੋਏ ਲੇਲਿਆ ਨੂੰ ਰਾਜ ਦੇ ਭੇਡ ਪਾਲਕਾ ਨੂੰ ਸਪਲਾਈ ਕੀਤਾ ਜਾਦਾ ਹੈ ਅਤੇ ਲੇਲੀਆ ਨੂੰ ਫਾਰਮ ਤੇ ਹੀ ਪਾਲ ਕੇ ਨਸਲਕਸੀ ਲਈ ਵੱਡਾ ਕੀਤਾ ਜਾਦਾ ਹੈ। ਇਸ ਸਮੇ ਫਾਰਮ ਤੇ ਭੇਡਾਂ ਦੀਆ ਦੋ ਕਿਸਮਾ ਰੈਬੂਲੇਟ ਅਤੇ ਪੋਲਡੋਰਸੈਟ ਮੋਜੂਦ ਹਨ ।  
3. ਸਰਕਾਰੀ ਬੱਕਰੀ ਨਸਲਕਸੀ ਫਾਰਮ ਮੱਤੇਵਾੜਾ :- ਇਹ ਫਾਰਮ ਰਾਜ ਦੇ ਬੱਕਰੀ ਪਾਲਕਾਂ ਨੂੰ ਖਾਲਸ  ਨਸਲ ਦੇ ਛੇਲੇ ਸਪਲਾਈ ਕਰਕੇ ਉਨਾਂ ਦੇ ਜਾਨਵਰਾਂ ਦਾ ਨਸਲ ਸੁਧਾਰ ਅਤੇ ਉਨਾਂ ਨੂੰ ਆਰਥਿਕ ਪੱਧਰ ਤੇ ਮਜਬੂਤ ਕਰਨ ਲਈ ਮਹੱਤਵਪੂਰਨ ਯੋਗਦਾਨ ਦੇ ਰਿਹਾ ਹੈ । ਇਸ ਫਾਰਮ ਤੇ ਪੈਦਾ ਹੋਏ ਛੇਲਿਆ ਨੂੰ ਰਾਜ ਦੇ ਬੱਕਰੀ ਪਾਲਕਾ ਨੂੰ ਸਪਲਾਈ ਕੀਤਾ ਜਾਦਾ ਹੈ ਅਤੇ ਛੇਲੀਆ ਨੂੰ ਫਾਰਮ ਤੇ ਹੀ ਪਾਲ ਕੇ ਨਸਲਕਸੀ ਲਈ ਵੱਡਾ ਕੀਤਾ ਜਾਦਾ ਹੈ ।ਇਸ ਸਮੇ ਫਾਰਮ ਤੇ ਬੱਕਰੀਆ ਦੀ  ਬੀਟਲ ਨਸਲ ਮੋਜੂਦ ਹੈ।
4. ਸਰਕਾਰੀ ਕੈਟਲ ਫਾਰਮ ( ਖੇਤੀਬਾੜੀ ਸਾਖਾ ) ਗੜੀ ਫਜਲ :- ਇਹ ਫਾਰਮ ਮੱਝ ਨਸਲਕਸੀ ਫਾਰਮ ਮੱਤੇਵਾੜਾ ਨੂੰ ਹਰਾ ਚਾਰਾ, ਸੁੱਕਾ ਚਾਰਾ, ਆਚਾਰ ਅਤੇ ਤੂੜੀ ਦੀ ਸਪਲਾਈ ਕਰਕੇ ਜਾਨਵਰਾ ਦੀ ਸਿਹਤ ਤੇ ਉਤਪਾਦਨ ਨੂੰ ਬਰਕਰਾਰ ਰੱਖਦਾ ਹੈ ।
5. ਸਰਕਾਰੀ ਭੇਡ ਫਾਰਮ (ਖੇਤੀਬਾੜੀ ਸਾਖਾ ) ਮੱਤੇਵਾੜਾ :- ਇਹ ਫਾਰਮ ਭੇਡ ਅਤੇ ਬੱਕਰੀ  ਨਸਲਕਸੀ ਫਾਰਮ ਮੱਤੇਵਾੜਾ ਨੂੰ ਹਰਾ ਚਾਰਾ ,ਸੁੱਕਾ ਚਾਰਾ ਆਦਿ ਦੀ ਸਪਲਾਈ ਕਰਕੇ ਜਾਨਵਰਾ ਦੀ ਸਿਹਤ ਤੇ ਉਤਪਾਦਨ ਨੂੰ ਬਰਕਰਾਰ ਰੱਖਦਾ ਹੈ ।
6. ਸਰਕਾਰੀ ਬੀਜ ਫਾਰਮ ਗੜੀ ਫਜਲ :- ਇਸ ਫਾਰਮ ਦਾ ਮੁੱਖ ਮੰਤਵ ਸਰਕਾਰ ਵਜੋ ਮਨਜੂਰਸੁਦਾ ਫਸਲਾਂ ਦਾ ਬੀਜ ਤਿਆਰ ਕਰਨਾ ਹੈ ਜ਼ੋ ਕਿ ਰਾਜ ਦੇ ਸਰਕਾਰੀ ਖੇਤੀਬਾੜੀ ਫਾਰਮਾਂ ਨੂੰ ਫਸਲਾਂ ਨੂੰ ਪੈਦਾਵਾਰ  ਲਈ ਸਪਲਾਈ ਕੀਤਾ ਜਾਦਾ ਹੈ ।ਫਾਰਮ ਤੇ ਪੈਦਾ ਹੋਇਆ ਵਾਧੂ ਬੀਜ ਰਾਜ ਦੇ ਪਸੂ ਪਾਲਕਾਂ ਨੂੰ ਜਿਲਾ ਪੱਧਰ ਤੇ ਸਬਸਿਡੀ ਤੇ ਸਪਲਾਈ ਕੀਤਾ ਜਾਦਾ ਹੈ ।
 
ਸੰਪਰਕ ਸੂਚੀ :-
1. ਡਾ.  ਨਰਿੰਦਰ ਸ਼ਰਮਾ (ਏ.ਡੀ.)
   ਪੀ.ਏ.ਐਚ.ਐਸ. -1
   ਡਿਪਟੀ ਡਾਇਰੈਕਟਰ ਪਸੂ ਪਾਲਣ ( ਫਾਰਮਜ ) ਮੱਤੇਵਾੜਾ ( ਵਾਧੂ ਚਾਰਜ )
   ਮੋਬਾਇਲ ਨੰਬਰ 9814263070
2. ਡਾ : ਪਰਮਿੰਦਰਪਾਲ ਸਿੰਘ
   ਪੀ.ਏ.ਐਚ.ਐਸ. -1
   ਸਹਾਇਕ  ਡਾਇਰੈਕਟਰ ਪਸੂ ਪਾਲਣ ( ਫਾਰਮਜ ) ਮੱਤੇਵਾੜਾ 
   ਮੋਬਾਇਲ ਨੰਬਰ 95016-06900
3. ਡਾ: ਅਜੇ ਚੋਪੜਾ
   ਪੀ.ਏ.ਐਚ.ਐਸ. -1
   ਵੈਟਨਰੀ ਅਫਸਰ ਸਰਕਾਰੀ ਮੱਝ ਨਸਲਕਸੀ  ਫਾਰਮ  ਮੱਤੇਵਾੜਾ
   ਮੋਬਾਇਲ ਨੰਬਰ 98726-11075
4. ਡਾ: ਸਾਹਿਲ
   ਪੀ.ਏ.ਐਚ.ਐਸ. -1
   ਵੈਟਨਰੀ ਅਫਸਰ ਸਰਕਾਰੀ ਮੱਝ ਨਸਲਕਸੀ  ਫਾਰਮ  ਮੱਤੇਵਾੜਾ
   ਵੈਟਨਰੀ ਅਫਸਰ ਸਰਕਾਰੀ ਭੇਡ ਨਸਲਕਸੀ  ਫਾਰਮ  ਮੱਤੇਵਾੜਾ (ਵਾਧੂ ਚਾਰਜ )
   ਵੈਟਨਰੀ ਅਫਸਰ ਸਰਕਾਰੀ ਬੱਕਰੀ ਨਸਲਕਸੀ  ਫਾਰਮ  ਮੱਤੇਵਾੜਾ (ਵਾਧੂ ਚਾਰਜ )
   ਮੋਬਾਇਲ ਨੰਬਰ 97800-15522
5. ਸ੍ਰੀ ਸਿੰਗਾਰਾ ਸਿੰਘ
   ਖੇਤੀਬਾੜੀ ਵਿਕਾਸ ਅਫਸਰ
   ਸਰਕਾਰੀ ਕੈਟਲ ਫਾਰਮ ( ਖੇਤੀਬਾੜੀ ਸਾਖਾ ) ਗੜੀ ਫਜਲ
   ਸਰਕਾਰੀ ਬੀਜ ਫਾਰਮ ਗੜੀ ਫਜਲ
   ਮੋਬਾਇਲ ਨੰਬਰ 98147 -95172
6. ਸ੍ਰੀ ਗੁਰਨਾਮ ਸਿੰਘ
   ਖੇਤੀਬਾੜੀ ਵਿਕਾਸ ਅਫਸਰ
   ਸਰਕਾਰੀ ਭੇਡ ਫਾਰਮ ( ਖੇਤੀਬਾੜੀ ਸਾਖਾ ) ਮੱਤੇਵਾੜਾ (ਵਾਧੂ ਚਾਰਜ )
   ਮੋਬਾਇਲ ਨੰਬਰ 94630 -04595