Quick Links

  News & Updates
11ਵੀਂ ਕੌਮੀ ਪਸ਼ੂ ਧਨ ਚੈਂਪੀਅਨਸ਼ਿਪ ਅਤੇ ਐਕਸਪੋ-2019



                   11ਵੀ ਕੌਮੀ ਪਸ਼ੁਧਨ ਚੈਂਪੀਅਨਸ਼ਿਪ ਅਤੇ ਐਕਸਪੋ-2019 

1-4 ਫਰਵਰੀ 2019

ਚੱਪੜਚਿੜੀ, ਜ਼ਿਲਾ ਐਸ. ਏ. ਐਸ. ਨਗਰ 

                   ਰਾਜ ਵਿੱਚ  ਵੱਧਦੀ ਹੋਈ ਜਨਸੰਖਿਆ ਅਤੇ ਉਦਯੋਗੀਕਰਣ ਕਰਕੇ ਖੇਤੀਯੋਗ ਜਮੀਨਾਂ ਦੀ ਘਾਟ ਦੇ ਮੱਦੇਨਜ਼ਰ ਅੱਜ ਦੇ ਸਮੇਂ ਵਿੱਚ ਖੇਤੀਬਾੜੀ ਦਾ ਧੰਦਾ ਘੱਟ ਜਮੀਨਾਂ ਵਾਲੇ, ਬੇਜਮੀਨੇ ਕਿਸਾਨਾਂ ਵਾਸਤੇ ਬਹੁਤਾ ਲਾਹੇਵੰਦ ਨਾ ਰਹਿਣ ਦੀ ਗੰਭੀਰ ਸਮੱਸਿਆ ਦੇ ਹੱਲ ਵੱਜੋਂ ਪੰਜਾਬ ਸਰਕਾਰ ਵੱਲੋਂ “ਖੇਤੀਬਾੜੀ ਵਿਿਭੰਨਤਾ ਪ੍ਰੋਗਰਾਮ (Agriculture Diversification Programme)” ਚਲਾਇਆ ਗਿਆ ਹੈ, ਜਿਸ ਤਹਿਤ ਖੇਤੀਬਾੜੀ ਦੇ ਸਹਾਇਕ ਧੰਦਿਆਂ ਜਿਵੇਂ ਕਿ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਨੂੰ ਬਹੁਤ ਜਿਆਦਾ ਉਤਸ਼ਾਹਿਤ ਕੀਤਾ ਗਿਆ  ਹੈ, ਕਿਉਂਕਿ ਇਨਾਂ੍ਹ ਧੰਦਿਆਂ ਲਈ ਬਹੁਤੀ ਜਮੀਨ ਦੀ ਲੋੜ ਨਹੀਂ ਪੈਂਦੀ ਅਤੇ ਇਹ ਧੰਦੇ ਘੱਟ ਜਮੀਨਾਂ ਵਾਲੇ, ਬੇਜਮੀਨੇ ਕਿਸਾਨਾਂ ਦੀ ਰੋਜੀ-ਰੋਟੀ ਦਾ ਅਧਾਰ ਬਣਨ ਦੇ ਨਾਲ-ਨਾਲ ਰਾਜ ਦੀ ਆਰਥਿਕਤਾ ਵਿੱਚ ਵੀ ਵੱਧ-ਚੜ੍ਹ ਕੇ ਯੋਗਦਾਨ ਪਾ ਸਕਦੇੇ ਹਨ ।

                   ਪੰਜਾਬ ਵਿੱਚ 2012 ਦੀ ਪਸ਼ੂਧਨ ਗਣਨਾ ਅਨੁਸਾਰ 24.28 ਲੱਖ ਗਾਵਾਂ ਅਤੇ 51.60 ਲੱਖ ਮੱਝਾਂ ਹਨ। ਪੰਜਾਬ ਪਸ਼ੂਆਂ ਦੀ ਕੁੱਲ ਗਿਣਤੀ ਦੇਸ਼ ਦੇ ਪਸ਼ੂਧਲ ਦਾ ਸਿਰਫ਼ 2% ਹੋਣ ਦੇ ਬਾਵਜੂਦ ਦੇਸ਼ ਦੇ ਦੁੱਧ ਉਤਪਾਦਨ ਵਿੱਚ 8% ਹਿੱਸਾ ਪਾ ਰਿਹਾ ਹੈ। ਇਨ੍ਹਾਂ ਮੁਕਾਬਲਿਆਂ ਨਾਲ ਪਸ਼ੂ ਪਾਲਕਾਂ ਵਿੱਚ ਵਧੀਆ ਨਸਲ ਦੇ ਕੀਮਤੀ ਪਸ਼ੂ ਰੱਖਣ ਦੀ ਰੁਚੀ ਵਧੀ ਹੈ ਜਿਸ ਦੇ ਫਲਸਰੂਪ ਪੰਜਾਬ ਵਿੱਚ ਦੁੱਧ ਦੀ ਪਰ ਕੈਪਿਟਾ ਉਪਲਬਧਤਾ 1020 ਗਰਾਮ ਹੈ ਜਿਹੜੀ ਕਿ ਦੇਸ਼ ਦੀ ਦੁੱਧ ਦੀ ਪਰ ਕੈਪਿਟਾ ਉਪਲਬਧਤਾ ਤੋਂ ਲਗਭਗ ਤਿੰਨ ਗੁਣਾਂ ਹੈ। ਸਾਲ 2017-18 ਦੌਰਾਨ ਪੰਜਾਬ ਵਿੱਚ ਦੁੱਧ ਦਾ ਕੁਲ ਉਤਪਾਦਨ 118.55 ਲੱਖ ਟਨ ਤੱਕ ਪਹੁੰਚ ਗਿਆ ਹੈ। ਲੋਕਾਂ ਵਿੱਚ ਡੇਅਰੀ ਦੇ ਨਾਲ-ਨਾਲ ਸੂਰ ਪਾਲਣ, ਬੱਕਰੀ ਪਾਲਣ ਆਦਿ ਪਸ਼ੂ ਪਾਲਣ ਨਾਲ ਸਬੰਧਤ ਹੋਰ ਕਿੱਤਿਆਂ ਨੂੰ ਵਪਾਰਕ ਪੱਧਰ ਤੇ ਅਪਨਾਉਣ ਦਾ ਰੁਝਾਨ ਵਧਿਆ ਹੈ। ਜਿਸ ਨਾਲ ਕਿਸਾਨਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਵਿੱਚ ਮਦਦ ਮਿਲ ਰਹੀ ਹੈ।

                     ਰਾਜ ਸਰਕਾਰ ਦੇ ਉਕਤ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਦੀ ਲੜੀ ਤਹਿਤ ਰਾਜ ਵਿਚ ਪਸ਼ੂਧੰਨ ਨੂੰ ਹੋਰ ਵਿਕਸ਼ਿਤ ਕਰਨ ਅਤੇ ਪਸ਼ੂ ਪਾਲਕਾਂ ਵਿੱਚ ਪਸ਼ੂ ਪਾਲਣ ਦੇ ਰੁਝਾਨ ਅਤੇ ਚੰਗੀ ਨਸਲ ਦੇ ਪਸ਼ੂ ਪੈਦਾ ਕਰਨ ਨੁੰ ਉਤਸ਼ਾਹਿਤ ਕਰਨ ਲਈ ਇਸ ਵਿਭਾਗ ਵੱਲੋ ਪਿਛਲੇ ਦਸ ਸਾਲਾਂ ਤੋਂ ਲਗਾਤਾਰ ਹਰ ਸਾਲ ਪੰਜਾਬ ਵਿੱਚ ਪਸ਼ੂਆਂ ਦੀ ਨਸਲ ਅਤੇ ਦੁੱਧ ਚੁਆਈ ਦੇ ਜਿਲਾ੍ ਪੱਧਰੀ ਪਸੂਧਨ ਮੁਕਾਬਲੇ ਅਤੇ ਕੌਮੀ ਪੱਧਰ ਤੇ ਪਸੂਧਨ ਚੈਂਪੀਅਨਸ਼ਿੱਪ ਕਰਵਾਏ ਜਾਂਦੇ ਹਨ । ਇਹਨਾਂ ਵਿੱਚ ਦੁੱਧ ਚੁਆਈ ਦੇ ਮੁਕਾਬਲਿਆਂ ਤੋਂ ਬਿਨਾਂ ਵੱਖ-ਵੱਖ ਨਸਲਾਂ ਦੇ ਘੋੜਿਆਂ, ਮੱਝਾਂ, ਗਾਂਵਾਂ, ਭੇਡਾਂ, ਬੱਕਰੀਆਂ, ਕੁੱਤਿਆਂ ਅਤੇ ਮੁਰਗੀਆਂ ਆਦਿ ਦੇ ਨਸਲ ਮੁਕਾਬਲੇ ਕਰਵਾਏ ਜਾਂਦੇ ਹਨ ਅਤੇ ਜੇਤੂ ਪਸ਼ੂਆਂ ਦੇ ਮਾਲਕਾਂ ਨੂੰ ਦਿਲ ਖਿੱਚਵੇਂ ਇਨਾਮ ਦਿੱਤੇ ਜਾਂਦੇ ਹਨ ।

                     ਇਸ ਤੋਂ ਇਲਾਵਾ ਕੌਮੀ ਪਸੂਧਨ ਚੈਂਪੀਅਨਸ਼ਿੱਪ ਦੌਰਾਨ ਸਮੂਹ ਸਰਕਾਰੀ ਵਿਭਾਗਾਂ ਦੇ ਨਾਲ-ਨਾਲ ਪਸ਼ੂ ਪਾਲਣ ਦੇ ਧੰਦੇ ਨਾਲ ਜੁੜੇ ਰਾਸ਼ਟਰੀ ਇੰਸਟੀਚਿਊਟਜ਼ ਅਤੇ ਪ੍ਰਾਈਵੇਟ ਕੰਪਨੀਆਂ ਦੀਆਂ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਸਨ ਅਤੇ ਪਸ਼ੂ-ਪਾਲਕਾਂ/ਕਿਸਾਨਾਂ ਨੂੰ ਪੰਜਾਬ ਸਰਕਾਰ ਦੇ “ਖੇਤੀਬਾੜੀ ਵਿਿਭੰਨਤਾ ਪ੍ਰੋਗਰਾਮ ਤਹਿਤ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਦੇ ਖੇਤਰਾਂ ਵਿੱਚ ਨਵੀਨਤਮ ਜਾਣਕਾਰੀਆਂ/ਖੋਜਾਂ ਦੇ ਰੂਬਰੂ ਕਰਵਾਇਆ ਜਾਂਦਾ ਹੈ ਅਤੇ ਪਸ਼ੂ ਪਾਲਣ ਦੇ ਕਿੱਤੇ ਨਾਲ ਜੁੜੇ ਵੱਖ-ਵੱਖ ਮਾਹਿਰਾਂ ਦੁਆਰਾ “ਟੈਕਨੀਕਲ ਸੈਮੀਨਾਰ ਕਰਵਾਏ ਜਾਂਦੇ ਹਨ ।

                      ਪਿਛਲੇ ਸਾਲਾਂ ਵਿੱਚ ਵਿਭਾਗ ਵੱਲੋਂ ਮਹੀਨਾ ਅਕਤੂਬਰ ਤੋਂ ਨਵੰਬਰ ਦੌਰਾਨ 2 ਦਿਨਾਂ ਜਿਲਾ੍ ਪੱਧਰੀ ਮੁਕਾਬਲੇ ਕਰਵਾਏ ਜਾਂਦੇ ਰਹੇ ਹਨ ਅਤੇ ਉਸ ਉਪਰੰਤ ਕੌਮੀ ਪੱਧਰ ਤੇ 5 ਦਿਨਾਂ ਮੁਕਾਬਲੇ ਮਾਘੀ ਦੇ ਪਵਿੱਤਰ ਮੌਕੇ ਤੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਹਰ ਸਾਲ ਮਿਤੀ: 08 ਤੋਂ 12 ਜਨਵਰੀ ਤੱਕ ਕਰਵਾਏ ਜਾਂਦੇ ਰਹੇ ਹਨ।     

                      ਪਿਛਲੇ ਸਾਲ 5 ਦਿਨਾਂ ਦਸਵੀਂ ਕੌਮੀ ਪਸੂਧਨ ਚੈਂਪੀਅਨਸਿੱ਼ਪ ਅਤੇ ਐਕਸਪੋ ਮਹੀਨਾ ਦਸੰਬਰ, 2017 ਦੌਰਾਨ ਮਿਤੀ: 1-5 ਦਸੰਬਰ, 2017 ਤੱਕ ਜਿਲ੍ਹਾ, ਪਟਿਆਲਾ ਵਿਖੇ ਕਰਵਾਈ ਗਈ ।ਇਸ ਚੈਂਪੀਅਨਸਿੱ਼ਪ ਵਿਚ ਪੰਜਾਬ ਰਾਜ ਤੋਂ ਇਲਾਵਾ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਪਸ਼ੂਆਂ ਨੇ  ਭਾਗ ਲਿਆ। ਸਾਲ 2015-16 ਦੌਰਾਨ ਕਰਵਾਈ ਗਈ ਕੌਮੀ ਪਸੂਧਨ ਚੈਂਪੀਅਨਸਿੱ਼ਪ / ਐਕਸਪੋ-2016 ਦੌਰਾਨ ਵੱਖ-ਵੱਖ ਪਸ਼ੂਆਂ ਦੇ ਦੁੱਧ ਚੁਆਈ ਅਤੇ ਨਸਲ ਮੁਕਾਬਲਿਆਂ ਤੋਂ ਇਲਾਵਾ Equestrian Events ਦਾ ਆਯੋਜਨ ਵੀ ਕਰਵਾਇਆ ਗਿਆ ਸੀ, ਜਿਸ ਨੂੰ ਮੇਲੇ ਵਿੱਚ ਸ਼ਾਮਿਲ ਪਸੂ ਪਾਲਕਾਂ ਅਤੇ ਆਮ ਪਬਲਿਕ ਵੱਲੋਂ ਬਹੁਤ ਵੱਡਾ ਹੰੁਘਾਰਾ ਮਿਿਲਆ।

                     ਰਾਸ਼ਟਰੀ ਪੱਧਰ ਤੇ ਕਰਵਾਈ ਜਾਣ ਵਾਲੀ ਗਿਆਰਵੀਂ ਕੌਮੀ ਪਸ਼ੂਧਨ ਚੈਂਪੀਅਨਸਿੱ਼ਪ ਪੰਜਾਬ ਦੇ ਕਿਸਾਨਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਲਈ ਅਤੇ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਇਨ੍ਹਾਂ ਕਿੱਤਿਆਂ ਨੂੰ ਖੇਤੀ ਵਾਂਗ ਮੁੱਖ ਧੰਦੇ ਦੇ ਰੂਪ ਵਿੱਚ ਅਪਨਾਉਣ ਲਈ ਪੰਜਾਬ ਸਰਕਾਰ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਵੱਲੋਂ ਪੀ.ਐਚ.ਡੀ. ਚੈਂਬਰ ਆਫ਼ ਕਾਮਰਸ ਅਤੇ ਇੰਡਸਟਰੀ ਦੇ ਸਹਿਯੋਗ ਨਾਲ 11ਵੀਂ ਨੈਸ਼ਨਲ ਲਾਈਵਸਟਾਕ ਚੈਂਪੀਅਨਸ਼ਿਪ ਅਤੇ ਐਕਸਪੋ-2019 ਮਿਤੀ 1 ਤੋਂ 4 ਫਰਵਰੀ 2019 ਨੂੰ ਚੱਪੜ ਚਿੜੀ, ਐਸ.ਏ.ਐਸ. ਨਗਰ ਵਿਖੇ ਕਰਵਾਈ ਜਾ ਰਹੀ ਹੈ।

                     ਇਹ ਚੈਂਪੀਅਨਸ਼ਿਪ ਅਤੇ ਐਕਸਪੋ ਪਿਛਲੇ ਦੱਸ ਸਾਲਾਂ ਤੋਂ ਹਰ ਸਾਲ ਕਰਵਾਈ ਜਾ ਰਹੀ ਹੈ ਜਿਸ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਗੁਜਰਾਤ, ਜੰਮੂ ਅਤੇ ਕਸ਼ਮੀਰ, ਅਸਾਮ, ਦਿੱਲੀ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਆਦਿ ਰਾਜਾਂ ਤੋਂ ਪਸ਼ੂ ਪਾਲਕ ਲਾਭ ਉਠਾਉਦੇ ਹਨ। ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂ ਪਸ਼ੂ ਪਾਲਕਾਂ ਨੂੰ ਕਰੋੜਾਂ ਰੁਪਏ ਦੇ ਇਨਾਮ ਦਿੱਤੇ ਜਾਂਦੇ ਹਨ। ਕਿਸਾਨਾਂ ਨੂੰ ਸਹਾਇਕ ਧੰਦਿਆਂ ਵੱਲ ਪ੍ਰੇਰਿਤ ਕਰਦਿਆਂ ਜ਼ਿਲ੍ਹਾ ਪੱਧਰ ਤੋਂ ਸ਼ੁਰੂ ਕੀਤੀ ਗਈ ਇਹ ਚੈਂਪੀਅਨਸ਼ਿਪ ਨਾ ਸਿਰਫ਼ ਹੁਣ ਕੌਮੀ ਪੱਧਰ ਤੱਕ ਪਹੁੰਚ ਚੁੱਕੀ ਹੈ ਬਲਕਿ ਵਿਦੇਸ਼ਾਂ ਤੋਂ ਵੀ ਉਨ੍ਹਾਂ ਦੇ ਪਸ਼ੂ ਪਾਲਣ ਅਤੇ ਹੋਰ ਸਹਾਇਕ ਕਿੱਤਿਆਂ ਨਾਲ ਸਬੰਧਤ ਪ੍ਰਤੀਨਿਧ ਪਹੁੰਚ ਰਹੇ ਹਨ।

                     ਚਾਰ ਦਿਨ ਚੱਲਣ ਵਾਲੇ ਇਸ ਮੇਲੇ ਵਿੱਚ ਜਿੱਥੇ ਮੱਝਾਂ, ਗਾਵਾਂ, ਅਤੇ ਬੱਕਰੀਆਂ ਦੇ ਦੁੱਧ ਚੁਆਈ ਦੇ ਮੁਕਾਬਲੇ ਹੁੰਦੇ ਹਨ, ਸਭ ਤੋਂ ਵੱਧ ਦੁੱਧ ਦੇਣ ਵਾਲੇ ਪਸ਼ੂਆਂ ਦੇ ਮਾਲਕਾਂ ਨੂੰ ਕੈਸ਼ ਇਨਾਮ ਅਤੇ ਸਨਮਾਨ ਪੱਤਰ ਦੇ ਕੇ ਉਤਸ਼ਾਹਿਤ ਕੀਤਾ ਜਾਵੇਗਾ। ਉੱਥੇ ਵੱਖ-ਵੱਖ ਨਸਲਾਂ ਦੇ ਘੋੜਿਆਂ, ਮੱਝਾਂ, ਗਾਵਾਂ, ਭੇਡਾਂ, ਬੱਕਰੀਆਂ, ਕੁੱਤਿਆਂ, ਟਰਕੀ ਅਤੇ ਮੁਰਗੀਆਂ ਆਦਿ ਦੇ ਨਸਲਾਂ ਦੇ ਮੁਕਾਬਲਿਆਂ ਵਿੱਚੋਂ ਜੇਤੂ ਪਸ਼ੂਆਂ ਦੇ ਮਾਲਕਾਂ ਨੂੰ ਵੀ ਕੈਸ਼ ਇਨਾਮ ਅਤੇ ਸਨਮਾਨ ਪੱਤਰ ਦੇ ਕੇ ਵਧੀਆ ਨਸਲ ਦੇ ਅਤੇ ਵੱਧ ਦੁੱਧ ਉਤਪਾਦਨ ਵਾਲੇ ਪਸ਼ੂਆਂ ਦੇ ਮਾਲਕਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ।

                    ਇਸ ਚੈਂਪੀਅਨਸ਼ਿਪ ਵਿੱਚ ਪੀ.ਐਚ.ਡੀ. ਚੈਂਬਰ ਆਫ਼ ਕਾਮਰਸ ਦੇ ਸਹਿਯੋਗ ਨਾਲ ਲਗਾਏ ਐਕਸਪੋ-2019 ਵਿੱਚ 300 ਤੋਂ ਵੱਧ ਪਸ਼ੂ ਪਾਲਣ, ਡੇਅਰੀ, ਫਿਸ਼ਰੀਜ਼, ਖੇਤੀਬਾੜੀ ਨਾਲ ਸਬੰਧਤ ਮਸ਼ੀਨਰੀ, ਉਤਪਾਦਾਂ, ਨਵੀਆਂ ਤਕਨੀਕਾਂ ਅਤੇ ਹੋਰ ਕੰਪਨੀਆਂ,ਅਦਾਰਿਆਂ ਵੱਲੋਂ ਸਟਾਲ ਲਗਾਏ ਜਾਣਗੇ ਜਿਸ ਨਾਲ ਪਸ਼ੂ ਪਾਲਕਾਂ ਨੂੰ ਭਰਪੂਰ ਫਾਇਦਾ ਹੋਵੇਗਾ।

                    ਚਾਰ ਦਿਨਾਂ ਵਿੱਚ ਕੁੱਲ 6 ਸੈਮੀਨਾਰ ਕੀਤਾ ਜਾਣਗੇ ਜਿਨ੍ਹਾਂ ਵਿੱਚ ਪਸ਼ੂ ਪਾਲਣ, ਡੇਅਰੀ, ਮੱਛੀ ਪਾਲਣ, ਖੁਰਾਕ ਅਤੇ ਚਾਰਾ ਅਤੇ ਪਸ਼ੂਧਨ ਨਾਲ ਸਬੰਧਤ ਵੱਖ-ਵੱਖ ਵਿਿਸ਼ਆਂ ਤੇ ਮਾਹਿਰਾਂ ਵੱਲੋਂ ਪਸ਼ੂ ਪਾਲਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਮੌਕੇ ਤੇ ਹੀ ਦਿੱਤੇ ਜਾਣਗੇ।

                   ਦੇਸੀ ਨਸਲਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਗਾਵਾਂ ਦੀ ਸਾਹੀਵਾਲ ਨਸਲ ਅਤੇ ਮੱਝਾਂ ਅਤੇ ਬੱਕਰੀਆਂ ਦੀਆਂ ਦੇਸੀ ਨਸਲਾਂ ਦੇ ਵਿਸ਼ੇਸ਼ ਮੁਕਾਬਲੇ, ਪ੍ਰਦਰਸ਼ਨੀਆਂ ਅਤੇ ਸੈਮੀਨਾਰ ਵੀ ਕਰਵਾਏ ਜਾਣਗੇ।

                  ਘੋੜਿਆਂ ਦੀਆਂ ਖੇਡਾਂ ਜਿਵੇਂ ਕਿ ਰਿਲੇਅ, ਸ਼ੋਅ ਜੰਪਿੰਗ, ਰਾਬੀਆ ਚਾਲ, ਫਲੈਟ ਰੇਸ, ਫੈਰੀਅਰ ਕੰਪੀਟੀਸ਼ਨ, ਟੈਂਟ ਪੈਗਿੰਗ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਘੋੜਿਆਂ ਅਤੇ ਊਠਾਂ ਦੇ ਨਾਚ ਅਤੇ ਸਜਾਵਟੀ ਮੁਕਾਬਲੇ ਵੀ ਖਿੱਚ ਦਾ ਕੇਂਦਰ ਬਣਨਗੇ।

                  ਪੰਜਾਬ ਦੇ ਲੋਕਾਂ ਦਾ ਰੁਝਾਨ ਕੁੱਤਿਆਂ ਦੀਆਂ ਨਵੀਆਂ ਨਵੀਆਂ ਨਸਲਾਂ ਤੇ ਹੋਣ ਕਰਕੇ ਇਸ ਚੈਂਪੀਅਨਸ਼ਿਪ ਵਿੱਚ ਡੌਗ ਸ਼ੋਅ ਵੀ ਕਰਵਾਇਆ ਜਾ ਰਿਹਾ ਹੈ। ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਪਹਿਲੀ ਵਾਰ ਇਸ ਚੈਂਪੀਅਨਸ਼ਿਪ ਵਿੱਚ ਕਬੱਡੀ ਦੇ ਮੈਚ ਪੰਜਾਬ ਤੇ ਹਰਿਆਣਾ ਦੀਆਂ ਟੀਮਾਂ ਵਿੱਚਕਾਰ ਕਰਵਾਏ ਜਾਣਗੇ। ਚਾਰੇ ਦਿਨ ਪਹੁੰਚੇ ਹੋਏ ਲੋਕਾਂ ਦੇ ਮਨੋਰੰਜਨ ਲਈ ਸੱਭਿਆਚਾਰ ਅਤੇ ਗੀਤ ਸੰਗੀਤ ਦਾ ਪ੍ਰੋਗਰਾਮ ਅਤੇ ਲੋਕ ਕਲਾਵਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਨਿਹੰਗ ਸਿੰਘਾਂ ਵੱਲੋਂ ਘੋੜਸਵਾਰੀ, ਨੇਜੇਬਾਜ਼ੀ, ਅਤੇ ਹੋਰ ਜੰਗੀ ਕਲਾਵਾਂ ਦੇ ਜੌਹਰ ਦਿਖਾਏ ਜਾਣਗੇ। ਪੀ.ਏ.ਪੀ. ਦੇ ਜਵਾਨਾਂ ਵੱਲੋਂ ਵੀ ਘੋੜਸਵਾਰੀ ਅਤੇ ਮੋਟੋਰਸਾਈਕਲ ਤੇ ਕਰਤੱਬ ਦਿਖਾਏ ਜਾਣਗੇ। 

                   ਮਿਤੀ 4 ਫਰਵਰੀ 2019 ਨੂੰ ਜੇਤੂ ਪਸ਼ੂਆਂ ਦੇ ਮਾਲਕਾਂ ਨੂੰ ਇਨਾਮ ਦੇ ਕੇ ਸਨਮਾਨਤ ਕੀਤਾ ਜਾਵੇਗਾ।

 



© All rights Reserved. Deptt. of Animal Husbandry Punjab