Quick Links

  News & Updates
  ਮੁੱਢਲੇ ਅੰਕੜੇ

          ਪੰਜਾਬ ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ ਹੈ। 12,278 ਅਬਾਦੀ ਵਾਲੇ ਪਿੰਡਾਂ ਅਤੇ 161 ਸ਼ਹਿਰਾਂ ਵਾਲੇ ਇਸ ਰਾਜ ਦੇ ਪ੍ਰਬੰਧ ਨੂੰ ਪੰਜ ਡਵਿਜ਼ਨਾਂ, 22 ਜ਼ਿਿਲਆਂ, 82 ਤਹਿਸੀਲਾਂ ਅਤੇ 146 ਬਲਾਕਾਂ ਵਿੱਚ ਵੰਡਿਆ ਗਿਆ ਹੈ। ਰਾਜ ਦੀ 70% ਆਬਾਦੀ ਖੇਤੀ 'ਤੇ ਨਿਰਭਰ ਕਰਦੀ ਹੈ ਅਤੇ ਬਾਕੀ 30% ਸ਼ਹਿਰੀ ਖੇਤਰਾਂ ਵਿੱਚ ਰਹਿੰਦੀ ਹੈ। ਪੰਜਾਬ ਰਾਜ ਦੀ ਆਬਾਦੀ 2 ਕਰੋੜ 77 ਲੱਖ (2011 ਦੀ ਮਰਦਮਸ਼ੁਮਾਰੀ) ਹੈ। ਰਾਜ ਵਿਚ 2012 ਵਿਚ ਜਾਰੀ ਹੋਈ ਪਸ਼ੂਧਨ ਗਣਨਾ ਅਨੁਸਾਰ ਰਾਜ ਵਿਚ 24.28 ਲੱਖ ਪਸ਼ੂ ਅਤੇ 51.60 ਲੱਖ ਮੱਝਾਂ ਹਨ। ਇਸ ਵਿਚੋਂ ਕ੍ਰਮਵਾਰ ਨਸਲ-ਕਸ਼ੀ ਯੋਗ ਗਾਵਾਂ ਅਤੇ ਮੱਝਾਂ ਕ੍ਰਮਵਾਰ 12.37 ਲੱਖ ਅਤੇ 26.89 ਲੱਖ ਹਨ।ਦੁੱਧ ਉਤਪਾਦਨ ਵਿੱਚ ਪੰਜਾਬ ਰਾਜ ਦਾ ਦੇਸ਼ ਦਾ ਕੁਲ ਦੁੱਧ ਉਤਪਤਦਨ ਵਿੱਚ ਵੱਡਾ ਯੋਗਦਾ ਹੈ, ਸਾਲ 2016-17 ਦੌਰਾਨ ਪੰਜਾਬ ਵਿਚ 112.19 ਲੱਖ ਟਨ ਦੇ ਦੁੱਧ ਦਾ ਉਤਪਾਦਨ ਹੋਇਆ।ਪੰਜਾਬ, ਪਸ਼ੁਆਂ ਦੀ ਆਬਾਦੀ ਦੇਸ਼ ਦੀ ਪਸ਼ੁਆਂ ਦੀ ਆਬਾਦੀ  ਦਾ 2% ਤੋਂ ਵੀ ਘੱਟ ਹੋਣ ਦੇ ਬਾਵਜੂਦ, ਦੇਸ਼ ਦੇ ਕੁੱਲ ਦੁੱਧ ਉਤਪਾਦਨ ਵਿਚ ਤਕਰੀਬਨ 7% ਦਾ ਯੋਗਦਾਨ ਪਾਉਂਦਾ ਹੈ। ਪੰਜਾਬ ਵਿਚ ਪ੍ਰਤੀ ਜੀਵ ਦੁੱਧ ਦੀ ਉਪਲਬੱਧਤਾ 1135 ਗ੍ਰਾਮ ਹੈ ਜੋ ਦੇਸ਼ ਵਿਚ ਸਭ ਤੋਂ ਵੱਧ ਹੈ। ਲਗਭਗ 7.18 ਕਰੋੜ ਦੀ ਪੋਲਟਰੀ ਜਨਸੰਖਿਆ ਦੇ ਨਾਲ, ਇਸਦਾ ਸਾਲਾਨਾ ਅੰਡਾ ਦਾ ਉਤਪਾਦਨ 4783 ਮਿਲੀਅਨ ਅੰਡੇ ਹੈ ਅਤੇ ਪ੍ਰਤੀ ਵਿਅਕਤੀ ਉਪਲਬਧਤਾ 155 ਅੰਡੇ ਹੈ ਜੋ ਕਿ ਦੇਸ਼ ਵਿੱਚ ਸਭ ਤੋਂ ਵੱਧ ਹੈ। ਸਾਲਾਨਾ ਮੀਟ ਦਾ ਉਤਪਾਦਨ 248.84 ਹਜ਼ਾਰ ਟਨ ਹੈ। ਇਸ ਤੋਂ ਇਲਾਵਾ ਸੂਬਾ 4.90 ਲੱਖ ਕਿੱਲੋ ਗ੍ਰਾਮ ਉਨੱ ਦੀ ਵੀ ਪੈਦਾ ਕਰ ਰਿਹਾ ਹੈ। ਇਸ ਤਰਾਂ ਪਸ਼ੂ ਪਾਲਣ ਰਾਜ ਦੇ ਕੁੱਲ ਘਰੇਲੂ ਉਤਪਾਦ ਵਿੱਚ ਲਗਭਗ 13% ਯੋਗਦਾਨ ਪਾ ਰਿਹਾ ਹੈ।

 ਰਾਜ ਦਾ ਮੁੱਖ ਦਫਤਰ "ਲਾਈਵਸਟਾਕ ਭਵਨ" ਮੋਹਾਲੀ ਦੇ ਸੈਕਟਰ 68 ਵਿੱਚ ਹੈ।ਰਾਜ ਵਿਚ 22 ਜ਼ਿਲਾ ਪੱਧਰੀ ਵੈਟਰਨਰੀ ਪੌਲੀਕਲੀਨਿਕ, 1367 ਵੈਟਰਨਰੀ ਹਸਪਤਾਲ ਅਤੇ 1489 ਵੈਟਰਨਰੀ ਡਿਸਪੈਂਸਰੀਆਂ ਚੱਲ ਰਹੀਆਂ ਹਨ।ਇੱਕ ਉਤਰੀ ਖੇਤਰੀ ਡਿਜ਼ੀਜ਼ ਡਾਇਆਗਨੋਸਟਿਕ ਲੈਬ. (ਜਲੰਧਰ) ਅਤੇ ਪੰਜਾਬ  ਵੈਟਰਨਰੀ ਵੈਕਸੀਨ ਸੰਸਥਾ ਲੁਧਿਆਣਾ ਵਿਖੇ ਚਲ ਰਹੀ ਹਨ।ਨਾਭਾ ਅਤੇ ਰੋਪੜ ਵਿਚ ਦੋ ਫਰੋਜਨ ਸੀਮਨ ਬੈਂਕਾਂ ਦੀ ਸਥਾਪਨਾ ਕੀਤੀ ਗਈ ਹੈ। ਇੱਕ ਮੱਝਾਂ ਦਾ ਨਸਲਕਸ਼ੀ ਫਾਰਮ, ਇਕ ਭੇਡ ਨਸਲਕਸ਼ੀ ਫਾਰਮ, ਇਕ ਖਰਗੋਸ਼ ਨਸਲਕਸ਼ੀ ਫਾਰਮ, ਦੋ ਪੋਲਟਰੀ ਬ੍ਰੀਡਿੰਗ ਫਰਮਜ਼ ਅਤੇ ਚਾਰ ਪਿਗ ਬ੍ਰੀਡਿੰਗ ਫਾਰਮ ਵੱਖ ਵੱਖ ਥਾਵਾਂ ਤੇ ਚਲ ਰਹੇ ਹਨ। ਕੁਲੇਮਜਰਾ (ਪਟਿਆਲਾ) ਅਤੇ ਮੱਤੇਵਾੜਾ (ਲੁਧਿਆਣਾ) ਵਿਖੇ ਦੋ ਚਾਰੇ ਦੇ ਬੀਜ ਪੈਦਾ ਕਰਨ ਵਾਲੇ ਫਾਰਮਾਂ ਦੀ ਸਥਾਪਨਾ ਕੀਤੀ ਗਈ ਹੈ।